ਤੇਜ਼ ਹਵਾ ਚ ਅੰਬ ਨੂੰ ਸਵਾਲ

ਚਲਦੀ ਹੈ ਜਦ ਤੇਜ਼ ਹਵਾ, ਮਚਦਾ ਜਦ ਬਵਾਲ
ਨਾਜ਼ੁਕ ਅੰਬ ਦੇ ਰੁੱਖ ਨੂੰ, ਕਰਦਾ ਹਾਂ ਮੈਂ ਸਵਾਲ।
ਪੱਤੇ ਤੇਰੇ ਟੁੱਟਦੇ, ਰਤਾ ਨਾ ਤੈਨੂੰ ਖਿਆਲ
ਜਾ ਕੇ ਕਿਤੇ ਲੁਕ ਜਾਂਦਾ, ਮੌਸਮ ਦਾ ਪਤਾ ਸੀ ਹਾਲ।
ਪਿਤਾ ਨਹੀਂ ਤੂੰ ਚੰਗਾ ਵੇ, ਪੱਤੇ ਮਰਨ ਬੇਹਾਲ
ਨਹੀਂ ਗੱਲ ਕੋਈ ਨਵੀਂ ਭਾਵੇਂ, ਹੁੰਦਾ ਏ ਇੰਞ ਹਰ ਸਾਲ।

ਅੰਬ ਨਹੀਂ ਪਰ ਤ੍ਰਬਕਦਾ, ਨਹੀਂ ਹੁੰਦੀ ਉਸ ਹੈਰਾਨੀ,
ਕਹਿੰਦਾ ਮੈਨੂੰ, ਮਾੜਿਆ, ਗੱਲ ਭੇਤ ਦੀ ਨਾ ਪਹਿਚਾਨੀ?
ਨਾਮ ਹੈ ਦਿੰਦਾ “ਮੌਤ” ਤੂੰ, ਬਣ ਕੇ ਬੜਾ ਗਿਆਨੀ,
ਪਰ ਮਰਨਾ ਵਿਚ ਤੂਫਾਨਾਂ ਦੇ, ਕਹਿਲਾਂਦਾ ਹੈ ਕੁਰਬਾਨੀ।
ਹਵਾ ਜੇ ਹੁੰਦੀ ਸ਼ਾਂਤ-ਚਿਤ, ਹੁੰਦੀ ਨਾ ਜੇ ਤੂਫਾਨੀ,
ਤਾਂ ਕੀ ਪੱਤੇ ਟੁੱਟਣੇ ਨਾ ਸੀ? ਮੁੱਕਣੀ ਨਾ ਸੀ ਕੀ ਜਵਾਨੀ?




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ