ਮਿੱਟੀ ਦਾ ਭੇਤ

ਕੱਲ ਸੀ ਮੈਨੂੰ ਦੱਸਿਆ     ਆ ਕੇ ਕਿਸੇ ਨੇ
ਹੈਂ ਤੂੰ ਜਿੱਥੇ ਬੈਠਾਂ           ਐਨਾ ਸੱਜ ਕੇ
ਉਸ ਮਿੱਟੀ ਦੇ ਥੱਲੇ           ਦੱਬੇ ਪਏ ਨੇ
ਕਈ ਅਗਣਤ ਸਰੀਰ           ਤੇਰੇ ਹੀ ਵਰਗੇ
ਉਹ ਨੀ ਜਾਣਦੇ ਇਹ           ਕਿ ਉਹ ਮਰ ਗਏ
ਤੇ ਨਾ ਹੀ ਤੂੰ ਕਿ ਤੂੰ          ਹੈਂ ਉੱਤੇ ਉਨ੍ਹਾਂ ਦਾ,
ਪਿਆ ਏ ਛਾਲਾਂ ਮਾਰਦਾ।

ਸੁਣਕੇ ਇਹ ਛੁੱਟਿਆ           ਨਿਵਾਲਾ ਹੱਥ ਤੋਂ
ਇਕ ਦਮ ਰੁਕ ਗਿਆ ਸਾਹ          ਇੰਞ ਕੁਝ ਲੱਗਿਆ।
ਤੱਕਿਆ ਪੈਰਾਂ ਵੱਲ          ਥੱਲੇ ਰੇਤ ਸੀ
ਹੱਛਾ! ਤੇ ਇਹ ਰੇਤ           ਵੀ ਘਰ ਹੈ ਕਿਸੇ ਦਾ?
ਰੇਤ ਹੈ ਇਹ ਕਿ ਰਾਖ            ਵੇਖ ਲਾਂ ਪੁੱਛ ਕੇ
ਲਗਦੀ ਤਾਂ ਸੀ ਹਸੀਨ            ਪਰ ਇਹ ਅੱਖ ਨੂੰ।
ਹੁਣ ਲੱਗਿਆ ਅਸਲ ਪਤਾ।

ਹੁਣ ਅਸਮਾਨ ਨੂੰ ਆਖਾਂ           ਸੁਣ ਤਾਂ ਹੇ ਵਿਸ਼ਾਲ!
ਧਰਤੀ ਬੜੀ ਹੈ ਗਹਿਰੀ            ਡਰ ਹੈ ਲਗਦਾ।
ਦੱਬਣਾ ਤਾਂ ਅਤਿ ਸੌਖਾ          ਉੱਠਣਾ ਪਰ ਨਹੀਂ
ਤੂੰ ਹੀ ਕਰ ਕੇ ਕੁਝ            ਬੁਲਾ ਲੈ ਕੌਲ ਨੂੰ
ਦੇ ਕੇ ਅਸਾਨੂੰ ਖੰਭ।




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ