ਤਾਰਿਆਂ ਦੇ ਥੱਲੇ
ਹਵਾ ਦੀਆਂ ਕੁਝ ਗੱਲਾਂ ਸੁਣ,
ਕੁਝ ਕਹਿਣਾ ਚਾਹੁੰਦਾ ਹਾਂ,
ਤਾਰਿਆਂ ਦੇ ਥੱਲੇ ਅੱਜ ਮੈਂ
ਬਹਿਣਾ ਚਾਹੁੰਦਾ ਹਾਂ।
ਆਣਾ ਹੈ ਵਿਚ ਬਾਗ, ਮੈਂ ਛੱਤ ਤੋਂ
ਲਹਿਣਾ ਚਾਹੁੰਦਾ ਹਾਂ,
ਸਾਗਰ ਤੀਕਣ ਵਾਂਗ ਨਦੀ ਦੇ,
ਵਹਿਣਾ ਚਾਹੁੰਦਾ ਹਾਂ।
ਬਣ ਕੇ ਜਲ ਢਲਾਣ ਦੀ ਰਜ਼ਾ ਚ,
ਰਹਿਣਾ ਚਾਹੁੰਦਾ ਹਾਂ,
ਪੱਥਰਾਂ-ਵੱਟਿਆਂ ਨੂੰ ਸੀਨੇ ਪਰ,
ਸਹਿਣਾ ਚਾਹੁੰਦਾ ਹਾਂ।
ਫਿਰ ਧਰਤ ਦੇ ਚਰਨ ਚ ਵਿਛ-ਵਿਛ,
ਡਹਿਣਾ ਚਾਹੁੰਦਾ ਹਾਂ,
ਇੰਞ ਫਿਰ ਇਕ ਦਿਨ ਆਪਣੇ ਮਨ ਨਾਲ,
ਖਹਿਣਾ ਚਾਹੁੰਦਾ ਹਾਂ।
ਪਰ ਫਿਲਹਾਲ ਹਵਾ ਦੀ ਗੱਲ ਸੁਣ ਕੇ,
ਇਹ ਕਹਿਣਾ ਚਾਹੁੰਦਾ ਹਾਂ,
ਤਾਰਿਆਂ ਦੇ ਥੱਲੇ ਕੁਝ ਪਲ,
ਬਹਿਣਾ ਚਾਹੁੰਦਾ ਹਾਂ।
Comments
Post a Comment