ਮੇਰੀ ਕਵਿਤਾ ਦੀ ਅਵਸਥਾ ਮੈਥੋਂ ਕਿਤੇ ਉੱਚੀ ਹੈ

ਮੇਰੀ ਕਵਿਤਾ ਦੀ ਅਵਸਥਾ ਮੈਥੋਂ ਕਿਤੇ ਉੱਚੀ ਹੈ

ਮੇਰੇ ਅੰਦਰ ਦਾ ਕਵੀ,
ਗਿਆਨ ਨਾਲ ਬੇਸ਼ੁਮਾਰ, ਸਦਾ ਚੜ੍ਹਦਾ
ਪਰ ਹਾਏ ਤਰਾਸਦੀ! ਮੈਂ ਅਗਿਆਨ, ਭੁੱਲਣਹਾਰ

ਮੇਰੇ ਅੰਦਰ ਦਾ ਕਵੀ
ਕਿੰਨੀ ਅੱਗੇ ਪੁੱਜ ਚੁਕਾ, ਸਦਾ ਤੁਰਦਾ
ਪਰ ਹਾਏ ਤਰਾਸਦੀ! ਚਿਰ ਲੰਘੇ, ਮੈਂ ਰੁਕਿਆ, ਖੜ੍ਹਨਹਾਰ

ਮੇਰੇ ਅੰਦਰ ਦਾ ਕਵੀ
ਹਿੰਮਤੀ, ਦਲੇਰ, ਅਡੋਲ, ਸਹਿਜ ਵਿਚ,
ਪਰ ਹਾਏ ਤਰਾਸਦੀ! ਮੈਂ ਡਰੂ, ਬੇਹਿੰਮਤਾ, ਡੋਲਣਹਾਰ

ਮੇਰੇ ਅੰਦਰ ਦਾ ਕਵੀ
ਸਮਝੇ ਰਮਜ਼ਾਂ, ਭੇਤ, ਸੱਚਾਈਆਂ, ਉਚਾਈਆਂ
ਪਰ ਹਾਏ ਤਰਾਸਦੀ! ਮੈਂ ਬੇਸਮਝ, ਗੁੰਮਣਹਾਰ

ਕਿਸੇ ਦਿਨ, ਕਿਸੇ ਪਲ
ਅਸੀਂ ਇਕ ਦੂਜੇ ਨੂੰ ਮਿਲੀਏ
ਤਾਂ ਜ਼ਰਾ ਮਿਲ ਕੇ ਖਲੋ ਜਾਈਏ
ਮੈਂ ਤੇ ਮੇਰੇ ਅੰਦਰਲਾ ਕਵੀ
ਕਾਸ਼ ਅਸੀਂ ਇੱਕ ਹੀ ਹੋ ਜਾਈਏ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ