ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਵੇਖਿਆ ਨਾ ਜਾਣਾ ਸਾਰਾ ਪਾਸਾਰਾ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ
ਤੁਰ ਜਾਣਾ ਕੱਲ ਸੁਬਹਾ ਵਿਚਾਰਾ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਮੈਂ ਟਹਿਲ ਲਵਾਂਗਾ ਕਿੰਨਾ ਕੁ ਚਿਰ?
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ
ਮੁੜ ਕੇ ਆਉਣਾ - ਨਾ ਆਉਣਾ ਫਿਰ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਕੱਠੇ ਨਾ ਹੋਣੇ ਫੁੱਲ ਇਹ ਤੋੜ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ
ਲੈ ਜਾਵਾਂਗਾ ਤਾਂ ਹੀ ਸੁਗੰਧਾਂ ਮੈਂ ਜੋੜ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

ਰਹਿ ਜਾਣੇ ਬੱਸ ਇਕ-ਦੋ ਹਰਫ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ
ਵਧ ਜਾਵਾਂਗੇ ਚਾਨਣ ਦੀ ਤਰਫ
ਮੈਂ ਇੱਥੇ ਬੱਸ ਇਕ ਰਾਤ ਹੀ ਹਾਂ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ