ਐਸੇ ਮਹਿਲ ਇਕ ਸ਼ਾਮ

ਮੈਂ ਵੜਿਆ ਐਸੇ ਮਹਿਲ     ਫਿਰਦੇ ਤੁਰਦਿਆਂ
ਬੜੀ ਹੀ ਚਹਿਲ ਪਹਿਲ     ਪਰ ਸਭ ਚੁੱਪ ਸੀ
ਉੱਚੇ ਬੜੇ ਮਿਨਾਰ     ਚਾਰੇ ਪਾਸੇ ਹੀ
ਮਨ ਦੇ ਸਭ ਵਿਚਾਰ     ਸੁਣਦੇ ਗੂੰਜ ਕੇ
ਗੁੰਬਦ ਸੁਇਨੇ ਜੜਿਆ     ਕੁਝ ਕੁ ਦੂਰੀ ਤੇ
ਮੈਂ ਹੱਕਾ ਬੱਕਾ ਖੜ੍ਹਿਆ     ਸੁਣਦਾ ਵੇਖਦਾ
ਸਰੋਵਰ ਇਕ ਵਿਚਕਾਰ     ਜਪਦਾ ਜਾਪਦਾ
ਤਰੰਗਾਂ ਕਰਨ ਵਪਾਰ     ਸੱਚੀ ਹੱਟੀਉਂ
ਕੰਨਾਂ ਸੁਣੀਆਂ ਧੁਨੀਆਂ     ਗੁੰਬਦ ਥੱਲਿਓਂ
ਰਬਾਬਾਂ ਉੱਪਰ ਬੁਣੀਆਂ     ਦਿਲ ਨੂੰ ਵਿੰਨ੍ਹਦੀਆਂ
ਖੜ੍ਹਿਆ ਜਾਵੇ ਨਾ     ਮੈਥੋਂ ਬਹੁਤਾ ਚਿਰ
ਉਸ ਵੇਲੇ ਉਸ ਥਾਂ     ਮੱਥਾ ਝੁਕ ਗਿਆ
ਦਿਸਿਆ ਇੱਕ ਥੜ੍ਹਾ     ਥੋੜੀ ਵਿੱਥ ਤੇ
ਸਿਦਕੀ ਦਿਸੇ ਬੜਾ     ਜਿਵੇਂ ਪੁਕਾਰਦਾ
ਇਸ ਤੋਂ ਉੱਚ ਇਨਾਮ     ਕਿਧਰੇ ਮਿਲਿਆ ਨਹੀਂ
ਐਸੇ ਮਹਿਲ ਇਕ ਸ਼ਾਮ     ਜੋ ਮੇਰੀ ਬੀਤ ਜਾਵੇ




Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ