ਕੁਝ ਤਾਂ ਹੈ

ਕੁਝ ਤਾਂ ਹੈ ਜੋ ਮੈਨੂੰ ਮੁੜ ਮੁੜ ਕੇ ਸਫਰੀ ਬਣਾ ਦਿੰਦਾ ਹੈ
ਕੁਝ ਤਾਂ ਹੈ ਜੋ ਟਿਕਣ ਨਹੀਂ ਦਿੰਦਾ, ਫਿਰ ਤੁਰਾ ਦਿੰਦਾ ਹੈ

ਕੁਝ ਤਾਂ ਹੈ ਜੋ ਇਨ੍ਹਾਂ ਸਫਰਾਂ ਵਿਚ ਰੰਗ ਭਰ ਦਿੰਦਾ ਹੈ
ਸਫਰ ਮੁੱਕਣ ਨਾ, ਇਹ ਮਨਾਂ ਵਿਚ ਉਮੰਗ ਭਰ ਦਿੰਦਾ ਹੈ

ਕੁਝ ਤਾਂ ਹੈ ਜੋ ਸੁੱਕਦੇ ਫੁੱਲਾਂ ਨੂੰ ਆਪੇ ਤ੍ਰੇਲ ਦਿੰਦਾ ਹੈ
ਕੁਝ ਤਾਂ ਹੈ ਜੋ ਰਾਹੀਆਂ ਵਿਚੋਂ ਸੱਜਣ ਮੇਲ ਦਿੰਦਾ ਹੈ

ਕੁਝ ਤਾਂ ਹੈ ਜੋ ਬਾਰੀਆਂ ਵਿਚੋਂ ਹਵਾ ਜਿਹੀ ਬਣਕੇ ਮਿਲਦਾ ਹੈ
ਕੁਝ ਤਾਂ ਹੈ ਜੋ ਰੱਖਦਾ ਖਿਆਲ ਆਪੇ ਹੀ ਸਾਡੇ ਦਿਲ ਦਾ ਹੈ

ਕੁਝ ਤਾਂ ਹੈ ਜੋ ਸਫਰ ਮੁੱਕਣ ਤੇ ਟਿਕਾਣੇ ਲਾ ਦਿੰਦਾ ਹੈ
ਕੁਝ ਤਾਂ ਹੈ ਜੋ ਫਿਰ ਤੋਂ ਮੁੜ ਕੇ ਸਫਰੀ ਬਣਾ ਦਿੰਦਾ ਹੈ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ