ਮਿਲਦੇ ਰਹੀਏ, ਮੁੜ ਕੇ

ਦਿਲ ਦੇ ਨਾਲ
ਦਿਲ ਦੇ ਹਾਲ
ਮਿਲਣ, ਖਿੜਣ, ਟਹਿਕਣ

ਦਿਲ ਦੇ ਅੰਦਰ
ਦਿਲ ਦੇ ਅੰਬਰ
ਹੱਸਣ, ਗਾਉਣ, ਚਹਿਕਣ

ਓ ਪਿਆਰੇ ਜੀ
ਅਸੀਂ ਵਾਰੇ ਜੀ
ਵਾਰੀ, ਵਾਰੀ, ਵਾਰੀ

ਮਿਲਣ ਦਾ ਸੁਆਦ
ਵਿਸਮਾਦ ਵਿਸਮਾਦ
ਬੜੀ ਚੜ੍ਹੀ ਖੁਮਾਰੀ

ਜਦ ਬਹੁੜਦੇ ਹੋ
ਸਾਨੂੰ ਜੋੜਦੇ ਹੋ
ਤੁਸੀਂ ਗੁਰਮੁਖ ਗਹਿਰੇ

ਅਸੀਂ ਨਿੱਕੇ ਹਾਂ
ਤੇ ਫਿੱਕੇ ਹਾਂ
ਬੜੇ ਮਲੂਕ ਠਹਿਰੇ

ਅਸੀਂ ਤਰ ਜਾਈਏ
ਸੰਵਰ ਜਾਈਏ
ਨਾਲ ਤੁਸਾਂ ਦੇ ਜੁੜ ਕੇ

ਦਿਨ ਹੋਰ ਆਉਣ
ਜੋ ਸਬੱਬ ਬਣਾਉਣ
ਕਿ ਮਿਲਦੇ ਰਹੀਏ, ਮੁੜ ਕੇ




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ