ਪੁਰਾਣੀਆਂ ਤਸਵੀਰਾਂ

ਸਹਿਜ ਸੁਭਾਏ ਮੈਥੋਂ ਕੁਝ
ਪੁਰਾਣੀਆਂ ਤਸਵੀਰਾਂ ਫਰੋਲੀਆਂ ਗਈਆਂ

ਜੋ ਲੁਕ ਗਈਆਂ ਸੀ ਪਰਦਿਆਂ ਉਹਲੇ
ਬੰਦ ਬਾਰੀਆਂ ਖੋਲੀਆਂ ਗਈਆਂ

ਤਾਕੀ ਅੰਦਰ ਧੂੜ ਦੇ ਥੱਲੇ
ਲੱਭੀਆਂ, ਕਿਤਾਬਾਂ ਰੋਲੀਆਂ ਗਈਆਂ

ਕੁਝ ਲੱਗੀਆਂ ਹੱਥ ਅਖਬਾਰਾਂ ਵੀ
ਜੋ ਸਦੀਆਂ ਪਹਿਲਾਂ ਤੋਲੀਆਂ ਗਈਆਂ

ਯਾਦ ਆ ਗਈਆਂ ਚੇਤੇ ਵਿਚ
ਜੋ ਗੱਲਾਂ ਸੁਣੀਆਂ-ਬੋਲੀਆਂ ਗਈਆਂ

ਪਰ ਲੋਚਦੇ ਸੀ ਜੋ ਲੰਘੀਆਂ ਘੜੀਆਂ
ਹਾਲੇ ਤੱਕ ਨਾ ਟੋਲੀਆਂ ਗਈਆਂ

Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ