ਮੈਂ ਲਿਖਦਾ ਕਿਉਂ ਹਾਂ?
ਮੈਂ ਲਿਖਦਾ ਕਿਉਂ ਹਾਂ?
ਲਿਖਣਾ, ਮੇਰਾ ਘਰ ਹੈ
ਮੈਂ ਪੂਰਾ ਦਿਨ ਸਾਰਾ ਸ਼ਹਿਰ ਘੁੰਮ ਕੇ
ਘਰ ਵਾਪਸ ਆ ਜਾਂਦਾ ਹਾਂ
ਮੇਰੇ ਘਰ ਮਹਿਮਾਨ ਆਉਂਦੇ ਨੇ
ਕੁਝ ਇਕ ਰਾਤ ਠਹਿਰ ਜਾਂਦੇ ਨੇ
ਪਰ ਥੋੜਾ ਚਿਰ ਰੁਕ ਕੇ ਤੁਰ ਜਾਂਦੇ ਨੇ।
ਪਰ ਕਿਉਂਕਿ ਮੇਰਾ ਘਰ ਹੈ,
ਮੇਰਾ ਬਸੇਰਾ ਇਹੀ ਹੈ।
ਮੈਂ ਰਹਿੰਦਾ ਇੱਥੇ ਹੀ ਹਾਂ
ਮੇਰਾ ਜੰਮਣਾ, ਵਸਣਾ, ਮਿਟਣਾ, ਇਹੀ ਹੈ।
ਮੇਰੇ ਘਰ ਦੀ ਨੀਂਹ ਤੇ ਦੀਵਾਰ ਮੇਰੀ ਬੋਲੀ
ਮੇਰੇ ਘਰ ਦਾ ਸ਼ਿੰਗਾਰ ਕਿਸੇ ਵੀਰ ਸਿੰਘ ਦੀਆਂ ਰਚਨਾਵਾਂ
ਮੇਰੇ ਘਰ ਦੇ ਰੰਗ ਕਿਸੇ ਸਿਰੀਰਾਗ ਜੈਜਾਵੰਤੀ ਦੇ ਬੋਲ।
ਇਕ ਕਮਰਾ ਹਾਸਿਆਂ ਦਾ
ਇਕ ਕਮਰਾ ਵੈਰਾਗ ਦਾ
ਇਕ ਕਮਰਾ ਸ਼ਸਤਰਾਂ ਦਾ
ਇਕ ਕਮਰਾ ਪਿਆਰੇ ਦੇ ਪ੍ਰੇਮ ਦਾ।
ਹਾਂ - ਤੁਹਾਡੇ ਲਈ ਵੀ ਥਾਂ ਹੈ
ਕਦੇ ਤੁਸੀਂ ਵੀ ਆਉਣਾ ਮੇਰੇ ਘਰ
ਮੈਂ ਸੌਣ ਲੱਗਿਆਂ ਬੂਹਾ ਖੁੱਲਾ ਹੀ ਛੱਡ ਦਿੰਦਾ ਹਾਂ
Comments
Post a Comment