ਮਤੀ ਦੀ ਮਤਿ

ਆਰਾ ਤਾਂ ਤੇਰਾ ਖੁੰਢਾ ਹੀ ਸੀ
ਮਨ ਨੂੰ ਤਾਂ ਉਹ ਚੀਰ ਨਾ ਸਕਿਆ
ਜਿਗਰਾ ਤਨ ਦੇ ਵਿਚ ਸੀ ਜੋ
ਹੋ ਤੈਥੋਂ ਲੀਰੋ ਲੀਰ ਨਾ ਸਕਿਆ

ਜ਼ਬਾਨ ਤੂੰ ਭਾਵੇਂ ਦੋ ਕਰ ਦਿੱਤੀ
ਜਪੁ ਜੀ ਤੈਥੋਂ ਰੋਕ ਨਾ ਹੋਈ
ਤਨ ਤੱਕ ਹੀ ਜੋ ਰੁਕ ਗਈ ਬੱਸ,
ਆਰੀ ਤੇਰੀ ਡਰਪੋਕ ਨਾ ਹੋਈ?

ਅੱਖਾਂ ਚ ਭਰੇ ਸਬਰ ਦੇ ਅੰਦਰ
ਹਾਰ ਤਾਂ ਤੇਰੀ ਦਿੱਖ ਹੀ ਰਹੀ
ਦਿਮਾਗ ਤੂੰ ਦੋ ਕਰ ਦਿੱਤੇ ਬੇਸ਼ੱਕ
ਮਤੀ ਦੀ ਮਤਿ ਤਾਂ ਇਕ ਹੀ ਰਹੀ

ਅਣਖਾਂ ਦੀ ਇਸ ਖੇਡ ਦੇ ਵਿਚ ਤਾਂ
ਜਿੱਤ ਇੰਞ ਤੇਰਾ ਘਮੰਡ ਨਾ ਸਕਿਆ
ਤੂੰ ਤਨ ਵੰਡਿਆ ਏ ਆਰੇ ਨਾਲ, ਪਰ
ਸਿੱਖ ਨੂੰ ਗੁਰੂ ਤੋਂ ਵੰਡ ਨਾ ਸਕਿਆ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ