ਮੇਰੇ ਨਾਨਕ ਦੇ ਮਿੱਤਰ

ਮੇਰੇ ਨਾਨਕ ਦੇ ਮਿੱਤਰ
ਉਹਦੇ ਦਿਲ ਦੇ ਅਜ਼ੀਜ਼
ਜਿਨ੍ਹਾਂ ਕੋਈ ਨਾ ਪੁੱਛਦਾ
ਨਾਨਕ ਦੀ ਦਹਿਲੀਜ਼

ਰਵਿਦਾਸ ਤੇ ਬੇਣੀ
ਕਬੀਰ ਤੇ ਫਰੀਦ
ਮਰਦਾਨਾ ਤੇ ਬਾਲਾ
ਉਹਦੇ ਬੜੇ ਹੀ ਕਰੀਬ

ਕੋਹੜੀ ਤੇ ਲਾਲੋ
ਬਿਮਾਰ ਤੇ ਗਰੀਬ
ਜਿੰਨ੍ਹਾਂ ਦਾਓ ਨਾ ਆਉਂਦੇ
ਨਾ ਆਵੇ ਤਰਕੀਬ

ਸੱਜਣ ਤੇ ਕੌਡਾ
ਦਿਲਾਂ ਦੇ ਮਰੀਜ
ਜੋ ਭੁੱਲੇ, ਕੁਰਾਹੇ
ਤੇ ਬੜੇ ਬੇਨਸੀਬ

ਸਭ ਆਣ ਪਹੁੰਚੇ
ਉਸ ਇਕੋ ਦਹਿਲੀਜ਼
ਮੇਰੇ ਨਾਨਕ ਦੇ ਮਿੱਤਰ
ਉਹਦੇ ਦਿਲ ਦੇ ਅਜ਼ੀਜ਼




Comments

Popular posts from this blog

ਅਹਿਸਾਸ ਆਮ

ਤੁਹਾਡੀ ਅੱਗ ਹੈ - ਮੇਰਾ ਘਰ ਕਿਉਂ ਜਲਾ ਰਹੀ ਹੈ?

ਪੰਕਤੀਆਂ ਦੀ ਪੰਗਤ