ਅਸੀਂ ਦੋਹਾਂ ਨੇ ਸੱਚ ਪੜ੍ਹਿਆ
ਅਸੀਂ ਦੋਹਾਂ ਨੇ ਸੱਚ ਪੜ੍ਹਿਆ
ਤੁਹਾਨੂੰ ਵੀ ਸਮਝ ਆਇਆ
ਮੈਨੂੰ ਵੀ ਸਮਝ ਆਇਆ
ਪਰ ਮੈਨੂੰ ਤੁਸੀਂ ਨਾ ਸਮਝ ਆਏ
ਤੁਹਾਨੂੰ ਮੈਂ ਨਾ ਸਮਝ ਆਇਆ
ਤੇ ਅਸੀਂ ਲੜ ਬੈਠੇ
ਕਿ ਕਿਸ ਦਾ ਸੱਚ ਸੱਚਾ ਹੈ
ਸੱਚ ਦੇ ਦੋ ਟੋਟੇ ਹੋ ਗਏ
ਸੱਚ ਅੱਧਾ ਹੋ ਗਿਆ
ਸੱਚ ਦੋ ਹੋ ਗਏ
ਤੁਹਾਡੇ ਲਈ ਮੇਰਾ ਸੱਚ ਝੂਠ ਹੋ ਗਿਆ
ਮੇਰੇ ਲਈ ਤੁਹਾਡਾ ਸੱਚ ਝੂਠ ਹੋ ਗਿਆ
ਝੂਠ ਵੀ ਦੋ ਗਏ
ਦੋਹਾਂ ਦਾ ਇਕ ਇਕ ਸੱਚ
ਦੋਹਾਂ ਦਾ ਇਕ ਇਕ ਝੂਠ
ਕਿਸ ਦਾ ਸੱਚ ਠੀਕ
ਕਿਸ ਦਾ ਝੂਠ ਠੀਕ
ਇੰਝ ਸਾਡਾ ਤੁਹਾਡਾ ਝਗੜਾ ਠੱਲ੍ਹ ਨਾ ਸਕਿਆ
ਤੇ ਸਾਡੇ ਝਗੜਨ ਵਿਚ, ਵਿਗੜਨ ਵਿਚ
ਸੱਚ ਕਿਤੇ ਗੁਆਚ ਹੀ ਗਿਆ।
Comments
Post a Comment