ਬੋਲੋ ਪਿਆਰੇ

ਨਰਮ ਹਵਾਵਾਂ
ਮਿੱਠੀਆਂ ਧੁੱਪਾਂ
ਬੋਲੋ ਪਿਆਰੇ
ਤੋੜੋ ਚੁੱਪਾਂ

ਕਾਵਾਂ ਚਿੜੀਆਂ
ਗਾਉਂਦੇ ਸੱਭੇ
ਤੁਸੀਂ ਦੱਸੋ
ਬੁੱਲ੍ਹ ਕਿਉਂ ਦੱਬੇ

ਰੁੱਤ ਬਹਾਰੇ
ਖਿੜੀ ਬਗੀਚੀ
ਤੁਸਾਂ ਲੇਕਿਨ
ਅੱਖ ਕਿਉਂ ਮੀਚੀ

ਅੰਦਰ ਬਾਹਰ
ਇਕ ਪਛਾਣੋ
ਮਨ ਨੂੰ ਖੋਲੋ
ਕੁਦਰਤ ਮਾਣੋ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ