ਕੁਦਰਤ ਪੜ੍ਹੀਏ

ਕੁਦਰਤ ਪੜ੍ਹੀਏ
ਕਿਤਾਬਾਂ ਪੜ੍ਹੀਏ
ਚੜ੍ਹ ਕੇ ਆਉਂਦੇ
ਸੈਲਾਬਾਂ ਪੜ੍ਹੀਏ

ਖਿੜਦੇ ਹੋਏ
ਗੁਲਾਬਾਂ ਪੜ੍ਹੀਏ
ਛੁਪ ਗਏ
ਮਹਿਤਾਬਾਂ ਪੜ੍ਹੀਏ

ਸਤਲੁਜ ਪੜ੍ਹੀਏ
ਚਨਾਬਾਂ ਪੜ੍ਹੀਏ
ਵੰਡੇ ਗਏ
ਪੰਜਾਬਾਂ ਪੜ੍ਹੀਏ

ਕਿਸੇ ਦੀ ਅੱਖ ਦੇ
ਖਾਬਾਂ ਪੜ੍ਹੀਏ
ਨਾਨਕ ਦੀਆਂ
ਰਬਾਬਾਂ ਪੜ੍ਹੀਏ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ