ਕਦਮ ਥੋੜੇ ਲਈਏ
ਕਦਮ ਥੋੜੇ ਲਈਏ
ਲਈਏ ਪੁੱਟ ਕੇ
ਮਿਲੀਏ ਥੋੜਾ ਚਿਰ
ਮਿਲੀਏ ਘੁੱਟ ਕੇ
ਦਿਸੇ ਸੱਜਣ ਜੇਕਰ
ਮਿਲੀਏ ਨੱਸ ਕੇ
ਵੇਖੀਏ ਲੰਘਦਿਆਂ ਤਾਂ
ਲੰਘੀਏ ਹੱਸ ਕੇ
ਸਿੱਧੇ ਲੰਘੀਏ ਨਾ
ਵੇਖੀਏ ਪਰਤ ਕੇ
ਡੁੱਲੀਏ ਕਿਸੇ ਤੇ ਐਪਰ
ਅਕਲਾਂ ਵਰਤ ਕੇ
ਮਨਾਈਏ ਜਸ਼ਨਾਂ ਨੂੰ ਜੀ
ਭਾਵੇਂ ਨੱਚ ਕੇ
ਰਹੀਏ ਮਾਣ ਤੋਂ ਪਰ
ਜ਼ਰਾ ਜਿਹਾ ਬੱਚ ਕੇ
ਮਿਲੀਏ ਵੱਡਿਆਂ ਨੂੰ
ਮੱਥੇ ਸਿੱਜ ਕੇ
ਲੰਘੀਏ ਮੀਹਾਂ ਚੋਂ ਜਦ
ਲੰਘੀਏ ਭਿੱਜ ਕੇ
ਦਿਸੇ ਕਲਾ ਜਦੋਂ
ਵੇਖੀਏ ਖੜ੍ਹ ਕੇ
ਮੁਕਾਮ ਹਾਸਲ ਹੋਣੇ
ਸ਼ਬਦਾਂ ਨੂੰ ਪੜ੍ਹ ਕੇ
Comments
Post a Comment