ਸੁਨਹੁ ਰੇ ਸੰਤਹੁ

"ਕਹਤ ਕਬੀਰੁ ਸੁਨਹੁ ਰੇ ਸੰਤਹੁ"
"ਕਹਤ ਕਬੀਰੁ ਸੁਨਹੁ ਰੇ ਸੰਤਹੁ..."


ਕਬੀਰ ਕਹਿ ਰਹੇ ਨੇ, ਪੁਕਾਰ ਰਹੇ ਨੇ
ਕਿੱਧਰ ਚਲੇ ਗਏ ਨੇ, ਸੰਤ ਸੁਣ ਹੀ ਨਹੀਂ ਰਹੇ

ਬੜੇ ਉਖੜ ਚੁਕੇ ਨੇ, ਬੜੇ ਉੱਧੜ ਚੁਕੇ ਨੇ
ਰੰਗ ਵਿਚ ਰੂਹਾਂ ਨੂੰ ਉਹ ਬੁਣ ਹੀ ਨਹੀਂ ਰਹੇ

ਸ਼ੀਸ਼ਾ ਉਹ ਵੇਖਣ ਤੋਂ ਡਰੇ ਹੋਏ ਕਿੰਨੇ
ਛਾਨਣੀ ਚ ਆਪੇ ਨੂੰ ਉਹ ਪੁਣ ਹੀ ਨਹੀਂ ਰਹੇ

ਕੁਝ ਭੇਖੀ ਹੋ ਗਏ, ਕੁਝ ਗੀਤ ਹੀ ਜਾਨਣ
ਵਸਾਉਂਦੇ ਹੁਣ ਦਿਸਦੇ ਕਿਉਂ ਗੁਣ ਹੀ ਨਹੀਂ ਰਹੇ

ਕਾਸ਼ੀ ਦੀ ਹਵਾ ਵਿਚ ਮਗਨ ਹੋ ਬੈਠੇ
ਮਗਹਰ ਨੂੰ ਕਾਹਤੋਂ ਹੁਣ ਚੁਣ ਹੀ ਨਹੀਂ ਰਹੇ

ਕਬੀਰ ਕਹਿ ਰਹੇ ਨੇ, ਪੁਕਾਰ ਰਹੇ ਨੇ
ਕਿੱਧਰ ਚਲੇ ਗਏ ਨੇ ਸੰਤ, ਸੁਣ ਹੀ ਨਹੀਂ ਰਹੇ

Comments

Popular posts from this blog

ਬਾਗ ਦਾ ਬਾਰਾਮਾਹਾ

ਤਾਰਾਂ ਦੇ ਉੱਤੇ ਜਾਦੂ ਬੁਣ ਰਹੀਆਂ ਉਗਲਾਂ

ਅਹਿਸਾਸ ਆਮ