Posts

ਫਰਕ ਹੈ

Image
ਸਭ ਜਾਨਣ ਤੇ ਸੱਚ ਜਾਨਣ ਵਿਚ ਫਰਕ ਹੈ ਫਿਰਦੇ ਰਹਿਣ ਤੇ ਬੈਠ ਜਾਸਣ ਵਿਚ ਫਰਕ ਹੈ ਹਵਾਵਾਂ ਵੇਖਣ ਤੇ ਹਵਾਵਾਂ ਮਾਨਣ ਵਿਚ ਫਰਕ ਹੈ ਸਾਡੇ ਜੰਗਲ ਤੇ ਉਸਦੇ ਆਸਣ ਵਿਚ ਫਰਕ ਹੈ ਸ਼ਹੀਦ ਹੋਣ ਤੇ ਮਰ ਬਿਨਸਣ ਵਿਚ ਫਰਕ ਹੈ ਛਾਲ ਮਾਰਨ ਤੇ ਉੱਡ ਜਾਸਣ ਵਿਚ ਫਰਕ ਹੈ

ਚਾਨਣ

Image
ਸੁਝਾਅ ਆਇਆ ਭਟਕਣ ਬਣੀ ਖਿਆਲ ਉੱਠੇ ਵਿਚਾਰ ਪੱਕੇ ਸਮਝ ਆਈ ਇੰਝ ਚਾਨਣ ਗਿਆ ਹੋ।

ਸਮਾਉਣਾ ਹੈ

Image
"ਅਸੀਂ ਤਾਂ ਸਮਾਉਣਾ ਹੈ!" "ਉਵੇਂ, ਜਿਵੇਂ ਤੇਲ ਪਾਣੀ ਨੂੰ ਛੂੰਹਦਾ ਹੈ?" "ਨਹੀਂ, ਛੂਹਣਾ ਨਹੀਂ, ਸਮਾਉਣਾ ਹੈ!" "ਉਵੇਂ, ਜਿਵੇਂ ਰੇਤ ਪਾਣੀ ਵਿਚ ਵਿਛਦੀ ਹੈ?" "ਨਹੀਂ, ਵਿਛਣਾ ਨਹੀਂ, ਸਮਾਉਣਾ ਹੈ!" "ਉਵੇਂ, ਜਿਵੇਂ ਪਰਛਾਵਾਂ ਪਾਣੀ ਚ ਘੁਲਦਾ ਹੈ?" "ਨਹੀਂ, ਘੁਲਣਾ ਨਹੀਂ, ਸਮਾਉਣਾ ਹੈ!" "ਉਵੇਂ, ਜਿਵੇਂ ਮਛਲੀ ਰਹਿੰਦੀ ਪਾਣੀ ਵਿਚ?" "ਨਹੀਂ, ਰਹਿਣਾ ਨਹੀਂ, ਸਮਾਉਣਾ ਹੈ!" "ਉਵੇਂ, ਜਿਵੇਂ ਪਾਣੀ ਸਮਾਵੇ ਪਾਣੀ ਵਿਚ?" "ਹਾਂ ਜੀ, ਹਾਂ ਜੀ! ਐਵੇਂ ਹੀ, ਐਵੇਂ ਹੀ ਅਸੀਂ ਤਾਂ ਸਮਾਉਣਾ ਹੈ!"

ਨਿੱਕੜੇ ਫੁਲ

Image
ਕੁਝ ਸਸਤੇ ਫੁੱਲ ਕੁਝ ਮਹਿੰਗੇ ਫੁੱਲ ਕੁਝ ਫੈਲੇ ਵਾਂਗ ਨੇ ਲਹਿੰਗੇ ਫੁੱਲ ਕੁਝ ਰੰਗੇ ਕੁਝ ਬੇਰੰਗੇ ਫੁੱਲ ਕੁਝ ਜਾਪਣ ਅਤਰੰਗੇ ਫੁੱਲ ਕੁਝ ਲਿਆਉਂਦੇ ਚਿਹਰੇ ਖੇੜੇ ਫੁੱਲ ਕੁਝ ਦਿਲ ਦੀ ਤਹਿ ਦੇ ਨੇੜੇ ਫੁੱਲ ਕੁਝ ਚੁੱਪ ਨੇ ਫੁੱਲ ਕੁਝ ਕਹਿੰਦੇ ਫੁੱਲ ਕੁਝ ਪਾਸੇ ਪਾਸੇ ਰਹਿੰਦੇ ਫੁੱਲ ਕੁਝ ਹਨ ਬਣਦੇ ਮਾਲਾ ਫੁੱਲ ਤੇ ਕੁਝ ਦਾ ਕੋਈ ਨਾ ਪਾਉਂਦਾ ਮੁੱਲ ਕੁਝ ਮਾਲੀ ਦੇ ਨੇ ਚਹੀਤੇ ਫੁੱਲ ਤੇ ਕੁਝ ਇਕ ਪਾਸੇ ਰਹੇ ਨੇ ਰੁਲ ਸਾਨੂੰ ਮਿਲੀ ਜਦ ਤੁਰਨ ਦੀ ਖੁੱਲ ਮਨ ਨੂੰ ਭਾਉਂਦੇ ਚੁਨਣ ਦੀ ਖੁੱਲ ਇਹ ਟੁੱਟਦੇ, ਮਰਦੇ, ਫਿੱਕੜੇ ਫੁੱਲ ਅਸਾਨੂੰ ਭਾਅ ਗਏ ਨਿੱਕੜੇ ਫੁਲ

ਅਵਾਜ਼ ਦਾ ਸਾਜ਼

Image
ਕਿ ਵਾਜੇ ਤਬਲੇ ਦੀ ਲੋੜ ਹੀ ਨਾ ਪਵੇ ਕੀ ਅਵਾਜ਼ ਦਾ ਵੀ ਸਾਜ਼ ਹੋ ਸਕਦਾ ਹੈ? ਕਿ ਸੋਧਣਾ ਸਾਨੂੰ ਮਸ਼ੱਕਤ ਨਾ ਲੱਗੇ ਕੀ ਬੋਲਣਾ ਹੀ ਰਿਆਜ਼ ਹੋ ਸਕਦਾ ਹੈ? ਕਿ ਹਰ ਗੱਲ ਸਾਡੀ ਗਾ ਕੇ ਹੋਵੇ ਕੀ ਸੁਰੀਲਾ ਹਰ ਅਲਫਾਜ਼ ਹੋ ਸਕਦਾ ਹੈ? ਕਿ ਹਾਰ ਕਦੇ ਵੀ ਨਸੀਬ ਨਾ ਹੋਏ ਕੀ ਜਿੱਤਣਾ ਇਕ ਰਿਵਾਜ਼ ਹੋ ਸਕਦਾ ਹੈ? ਹਾਂ, ਹੈ ਸੰਭਵ ਆਵਾਜ਼ ਦਾ ਸਾਜ਼ ਜੇ ਕੋਮਲਤਾ ਸਾਡੀ ਅਵਾਜ਼ ਹੋ ਜਾਵੇ। ਹਾਂ, ਹੈ ਸੰਭਵ ਸੌਖੀ ਸੁਧਾਈ ਜੇ ਮਿੱਠੇ ਬੋਲਣ ਦਾ ਰਿਆਜ਼ ਹੋ ਜਾਵੇ। ਹਾਂ, ਹੈ ਸੰਭਵ ਹਰ ਬੋਲ ਚ ਗਾਇਕੀ ਜੇ ਚੌਣਵਾਂ ਹਰ ਅਲਫਾਜ਼ ਹੋ ਜਾਵੇ। ਹਾਂ, ਹੈ ਯਕੀਨੀ ਹਰ ਪਲ ਜਿੱਤ ਜੇ ਖਿੜੇ ਹੀ ਰਹਿਣਾ ਰਿਵਾਜ਼ ਹੋ ਜਾਵੇ।

ਰਬਾਬ ਦੇ ਰਸਾਲ

Image
ਐਸਾ ਕੁਝ ਗਾਓ, ਐਸਾ ਕਰੋ ਕੋਈ ਕਮਾਲ ਜੀ ਭੁੱਲ ਜਾਈਏ ਗਾਉਂਦੇ ਹੋਏ, ਢੋਲਕੀ ਦੀ ਤਾਲ ਜੀ ਮੁੱਕ ਜਾਣ ਸਾਡੇ, ਸਭ ਅਟਕੇ ਸਵਾਲ ਜੀ ਐਸਾ ਕੋਈ ਕਾਂਬਾ ਛਿੜੇ, ਐਸਾ ਕੋਈ ਭੂਚਾਲ ਜੀ ਰੂਹ ਤੁਹਾਡੀ ਰੰਗੇ, ਆਵੇ ਮੁਖ ਤੇ ਜਲਾਲ ਜੀ ਅਸੀਂ ਵਿਚ ਫਸਦੇ ਹਾਂ, ਤੁਸੀਂ ਸੁੱਟੋ ਜਾਲ ਜੀ ਦਿਲ ਵਿੱਚ ਉੱਠੇ, ਸਾਡੇ ਅਜਬ ਉਛਾਲ ਜੀ ਗਾਉਂਦਿਆਂ ਦਾ ਸੁਰ, ਹੋਜੇ ਏਨਾ ਹੀ ਵਿਸ਼ਾਲ ਜੀ ਅਸੀਂ ਰਾਹਗੀਰ, ਗਾਉਣ ਵਾਲੇ ਦੀ ਰਵਾਲ ਜੀ ਰੱਤੇ ਹੋਏ ਰੰਗਲੇ, ਰਬਾਬ ਦੇ ਰਸਾਲ ਜੀ ਐਸਾ ਕੁਝ ਗਾਓ, ਅਸੀਂ ਗਾਈਏ ਨਾਲ ਨਾਲ ਜੀ ਭੁੱਲ ਜਾਈਏ ਭੁੱਲ ਜਾਈਏ, ਢੋਲਕੀ ਦੀ ਤਾਲ ਜੀ।

ਹਰਿਮੰਦਰ

Image
ਤੁਰਦੇ ਹਰਿਮੰਦਰ ਬਹਿੰਦੇ ਹਰਿਮੰਦਰ ਚੁੱਪ ਹਰਿਮੰਦਰ ਕਹਿੰਦੇ ਹਰਿਮੰਦਰ ਅੰਦਰ ਹਰਿਮੰਦਰ ਬਾਹਰ ਹਰਿਮੰਦਰ ਰਾਹ ਹਰਿਮੰਦਰ ਠਾਹਰ ਹਰਿਮੰਦਰ ਖੁਆਰੀ ਹਰਿਮੰਦਰ ਖੇੜੇ ਹਰਿਮੰਦਰ ਛੱਤ ਹਰਿਮੰਦਰ ਵਿਹੜੇ ਹਰਿਮੰਦਰ ਵਸੋਂ ਹਰਿਮੰਦਰ ਉਜਾੜ ਹਰਿਮੰਦਰ ਕੰਧਾਂ ਹਰਿਮੰਦਰ ਕਿਵਾੜ ਹਰਿਮੰਦਰ ਰਾਹੇ ਹਰਿਮੰਦਰ ਕੁਰਾਹੇ ਹਰਿਮੰਦਰ ਦਿਲ ਦੇ ਡੂੰਘੇ ਓਮਾਹੇ ਹਰਿਮੰਦਰ ਕੁੜੱਤਣ ਹਰਿਮੰਦਰ ਮਿਠਾਸ ਹਰਿਮੰਦਰ ਉਦਾਸ ਹਰਿਮੰਦਰ ਉਲਾਸ ਹਰਿਮੰਦਰ ਚਿੰਤਨ ਹਰਿਮੰਦਰ ਬੇਫਿਕਰੇ ਹਰਿਮੰਦਰ ਤਲ ਹਰਿਮੰਦਰ ਤੇ ਸਿਖਰੇ ਹਰਿਮੰਦਰ ਕੀਰਤਨ ਹਰਿਮੰਦਰ ਨਾਦ ਹਰਿਮੰਦਰ ਵਿਗਾਸ ਹਰਿਮੰਦਰ ਵਿਸਮਾਦ ਹਰਿਮੰਦਰ ਗੀਤ ਹਰਿਮੰਦਰ ਸੰਗੀਤ ਹਰਿਮੰਦਰ ਨਵੀਨ ਹਰਿਮੰਦਰ ਤੇ ਰੀਤ ਹਰਿਮੰਦਰ ਆਲੇ ਹਰਿਮੰਦਰ ਦੁਆਲੇ ਹਰਿਮੰਦਰ ਔਖੇ ਹਰਿਮੰਦਰ ਸੁਖਾਲੇ ਹਰਿਮੰਦਰ ਧੁਨ ਹਰਿਮੰਦਰ ਤੇ ਸਾਜ਼ ਹਰਿਮੰਦਰ ਹਰ ਗੀਤ ਹਰਿਮੰਦਰ ਤੇ ਅਵਾਜ਼ ਹਰਿਮੰਦਰ ਰਾਗ ਹਰਿਮੰਦਰ ਵੈਰਾਗ ਹਰਿਮੰਦਰ ਹਨੇਰਾ ਹਰਿਮੰਦਰ ਚਿਰਾਗ ਹਰਿਮੰਦਰ ਦੇਸ ਹਰਿਮੰਦਰ ਵਿਦੇਸ ਹਰਿਮੰਦਰ ਕਿਰਪਾਨ ਤੋਂ ਲੈ ਕੇ ਕੇਸ ਹਰਿਮੰਦਰ ਦਿਲ ਹਰਿਮੰਦਰ ਪਿਆਰ ਹਰਿਮੰਦਰ ਹਰ ਸਿਖ ਦਾ ਘਰ ਬਾਰ ਹਰਿਮੰਦਰ ਟਿਕਾਅ ਹਰਿਮੰਦਰ ਜੰਗ ਹਰਿਮੰਦਰ ਦੋਵੇਂ ਹੀ ਰੂਪ ਦੋਵੇਂ ਰੰਗ ਹਰਿਮੰਦਰ ਭਉ ਹਰਿਮੰਦਰ ਤੇ ਭੈ ਹਰਿਮੰਦਰ ਤੂੰ ਹਰਿਮੰਦਰ ਤੇ ਮੈਂ ਹਰਿਮੰਦਰ

ਮੰਜ਼ਿਲ ਕਿ ਮਜ਼ਾ

Image
ਮੰਜ਼ਿਲ ਕਿ ਮਜ਼ਾ ਤੁਰੇ ਕਿਸ ਕਾਰਨੇ ਪੁੱਛਿਆ ਕਿਸੇ ਨੇ ਤੁਰਦਿਆਂ ਤੋਂ ਤੁਰਨ ਵਾਲੇ ਵੀ ਰੰਗਤ ‘ਚ ਸਨ ਉਨ੍ਹਾਂ ਦੱਸਿਆਂ ਫੁਰਨੇ ਫੁਰਦਿਆਂ ਤੋਂ ਤੁਰੇ ਸਾਂ ਅਸੀਂ ਮੰਜ਼ਿਲਾਂ ਕਾਰਨੇ ਮੰਜ਼ਿਲ ਦਾ ਪੈਂਡਾ ਚੌਖਾ ਏ ਹੁਣ ਮਜ਼ਿਲ ਦਾ ਬਹੁਤਾ ਪਤਾ ਨਹੀਂ ਰਾਹ ਪਰ ਬੜਾ ਅਨੌਖਾ ਏ ਸਾਡਾ ਦਿਲ ਜੁੜਿਆ ਇਸ ਰਾਹ ਦੇ ਨਾਲ ਲਗਦੀ ਇਹੀ ਰਜ਼ਾ ਵੀ ਹੈ ਤੁਰ ਲਏ ਡਾਹਢਾ ਹੁਣ ਰਾਹ ਹੀ ਅਸਾਡਾ ਮੰਜ਼ਿਲ ਵੀ ਹੈ ਤੇ ਮਜ਼ਾ ਵੀ ਹੈ

ਰੰਗਤ

Image
ਰਵਾਨਾ ਹੋਣਾ ਰਾਹ ਤੇ ਪੈਣਾ ਰੰਗਤ ਆਉਣੀ ਰਵਾਨਗੀ ਹੈ! ਗੁੰਮ ਹੋ ਜਾਣਾ ਹੋਸ਼ ਚ ਰਹਿ ਕੇ ਇਹ ਅਜ਼ਮਾਉਣਾ ਦਿਵਾਨਗੀ ਹੈ ਨਾ ਰੰਗ ਸਾਡੇ ਨਾ ਕਾਗਜ਼ ਅਸਾਡਾ ਸਾਡੀ ਕਿਹੜੀ ਪ੍ਰਧਾਨਗੀ ਹੈ ਰਜ਼ਾ ਚ ਰਹਿੰਦਿਆਂ ਰੰਗਤ ਆਵੇ ਇਸ ਗੱਲ ਨੂੰ ਪ੍ਰਵਾਨਗੀ ਹੈ।

ਧੁਰੋਂ ਆਏ ਪੈਗਾਮ

Image
ਉਹ ਪੱਥਰ ਤੇ ਖੁਰਚ ਕੇ ਧੁਰੋਂ ਆਏ ਪੈਗਾਮ ਲਿਖ ਗਿਆ ਕਿ ਕੋਈ ਆਏਗਾ ਖੋਜੀ ਸਦੀਆਂ ਪਿੱਛੋਂ ਲੱਭਦਾ ਲੱਭਦਾ ਰੁਕੇਗਾ ਕਿਸੇ ਪੱਥਰ ਨਾਲ ਖਹਿ ਕੇ ਫਿਰ ਪੜ੍ਹੇਗਾ ਪੱਥਰ ਨੂੰ ਬਹਿ ਕੇ ਖੁਰਚਣ ਵਾਲਾ ਛੱਡ ਗਿਆ ਪੱਥਰ ਇਸ ਪਵਿੱਤਰ ਆਸ ਦੇ ਨਾਲ। ਅੱਜ ਉੱਗੀ ਹੈ ਦੁਆਲੇ ਸੁੰਦਰ ਘਾਹ ਕੁਝ ਮਾਲੀ ਕਰਦੇ ਖਾਸ ਪਰਵਾਹ ਮਿਟੇ ਨਾ ਪੱਥਰ ਤੇ ਜੜਿਆ ਉਹ ਵੀ ਪਏ ਉਡੀਕਦੇ ਜਿਉਂ ਉਸ ਲੋੜੀਂਦੇ ਖੋਜੀ ਨੂੰ। ਐ ਖੋਜੀ, ਤੂੰ ਇੱਥੇ ਬੈਠਾ! ਭੁੱਲ ਚੁਕਾ ਆਪਣੀ ਲੱਭ ਨੂੰ ਤੇਰੀ ਖੋਜ ਹੈ ਤੈਨੂੰ ਉਡੀਕ ਰਹੀ ਕਈ ਸਦੀਆਂ ਤੋਂ ਅੱਖਾਂ ਖੁਰਚਣ ਵਾਲੇ ਦੀਆਂ ਹਾਲੇ ਵੀ ਖੁਰਚੇ ਅੱਖਰਾਂ ਵਿਚ ਖੁੱਲੀਆਂ ਖੋਜਣ ਖੋਜੀ ਨੂੰ।

ਨਿੱਕੜਾ ਸਿਰਜਣਹਾਰ

Image
ਵੇਖ ਕੇ ਖੁਦ ਦੇ ਲਿਖੇ ਅੱਖਰ ਮਨ ਵਿਚ ਆਇਆ ਵਿਚਾਰ ਕੀ ਮੈਂ ਵੀ ਹਾਂ ਇਕ ਛੋਟਾ ਕਰਤਾ ਨਿੱਕੜਾ ਸਿਰਜਣਹਾਰ? ਹਾਂ, ਵੱਡਾ ਕਰਤਾ ਜਗਤ ਬਣਾਉਂਦਾ ਰੁੱਖ, ਜ਼ਮੀਨ, ਪਹਾੜ ਮੇਰਾ ਵੀ ਇਕ ਮਹਿਲ ਹੈ ਪਰ ਅੱਖਰਾਂ ਦਾ ਵਿਚਕਾਰ ਆਪਣੇ ਹੱਥ ਨਾਲ ਲਿਖ ਕੇ ਕੀਤੇ ਅੱਖਰ ਜੀਵਤ, ਤਿਆਰ ਕਿਸੇ ਅੱਖਰ ਦੇ ਗਲ ਹੈ ਮਾਲਾ ਕਿਸੇ ਦੇ ਸਿਰ ਦਸਤਾਰ। ਜੇ ਅੱਖਰਾਂ ਵਿਚ ਜਿੰਦ ਹੈ ਮੰਨੀਏ ਜੇ ਇਹ ਵੀ ਇਕ ਸੰਸਾਰ - ਕੀ ਮੈਂ ਵੀ ਹਾਂ ਇਕ ਛੋਟਾ ਕਰਤਾ ਨਿੱਕੜਾ ਸਿਰਜਣਹਾਰ? *** ਫਿਰ ਅੱਖਰ ਆਪੇ ਬੋਲ ਨੇ ਪੈਂਦੇ ਅਸੀਂ ਕਿੱਥੋਂ ਆਏ, ਵਿਚਾਰ! ਖੁਦ ਨੂੰ ਆਖੇਂ ਛੋਟਾ ਕਰਤਾ, ਨਿੱਕੜਾ ਸਿਰਜਣਹਾਰ। ਅਸੀਂ ਤੇਰੇ ਹਾਂ ਕਿ ਤੈਥੋਂ ਹਾਂ ਅਸੀਂ ਨਕਦ ਕਿ ਅਸੀਂ ਉਧਾਰ? ਕੌਣ ਹੈ ਮਾਲਕ ਅਸਲ ਅਸਾਡਾ ਕਿਸਦੇ ਅਸੀਂ ਕਿਰਦਾਰ? ਕੀ ਤੂੰ ਨਾ ਹੁੰਦਾ ਤੇ ਅਸੀਂ ਨਾ ਹੁੰਦੇ? ਹੈ ਕਿੱਥੋਂ ਇਹ ਸਭ ਪਸਾਰ? ਕੀ ਰਚਿਆ ਹੈ ਸਾਨੂੰ ਤੂੰ ਸੱਜਣਾ ਕਿ ਲਿਖਿਆ ਹੈ ਬਸ ਸਮਾਚਾਰ? ਹਾਂ ਸਜੇ ਹਾਂ ਪੰਨੇ ਤੇ ਤੇਰੇ ਜ਼ਰੀਏ ਬੰਨ੍ਹੀ ਹੈ ਗਈ ਨੁਹਾਰ ਪਰ ਕੀ ਤੂੰ ਹੀ ਹੈਂ ਛੋਟਾ ਕਰਤਾ, ਨਿੱਕੜਾ ਸਿਰਜਣਹਾਰ?

ਸ਼ਬਦਾਂ ਦੇ ਰਾਹੀ, ਸ਼ਬਦਾਂ ਦੇ ਰਾਹੀਂ

Image
ਸ਼ਬਦਾਂ ਦੇ ਰਾਹੀ ਸ਼ਬਦਾਂ ਦੇ ਰਾਹੀਂ ਥਾਂ ਕਿਸੇ ਪੁੱਜਣੇ ਨੂੰ ਤੁਰੇ ਚਾਈਂ ਚਾਈਂ। ਕਿਤੇ ਉੱਚੇ ਪ੍ਹਾੜ ਡੂੰਘੀ ਕਿਤੇ ਖਾਈ ਚੜ੍ਹਦੇ ਤੇ ਉੱਤਰਦੇ ਜਾਂਦੇ ਚਾਈਂ ਚਾਈਂ। ਇੱਕ ਹੱਥ ਕਲਮ ਦੂਜੇ ਵਿਚ ਸਿਆਹੀ ਕਾਗਜ਼ ਦੇ ਰਾਹ ਤੇ ਜਾਂਦੇ ਵਾਕ ਗਾਹੀ। ਕੀ ਏ ਇਹ ਰਾਹ? ਕੌਣ ਨੇ ਇਹ ਰਾਹੀ? ਕਿੱਧਰ ਜਾ ਕੇ ਮੁੱਕੇ? ਹੈ ਕੋਈ ਗਵਾਹੀ? ਦਿਲੋਂ ਕੁਝ ਉਦਾਸ ਪਰ ਢੇਰੀ ਵੀ ਨਾ ਢਾਹੀ ਤੁਰੇ ਵੱਖ ਰਾਹਾਂ ਤੇ ਤੁਰੇ ਚਾਈਂ ਚਾਈਂ। ਇਸ ਦੇਸੋਂ ਬੀਜ ਓਸ ਦੇਸ ਵਾਹੀ ਸਮਝਾਂ ਤੋਂ ਪਰੇ ਵੱਖਰੇ ਨੇ ਤਾਂ ਹੀ ਰੱਬ ਵੀ ਤਾਂ ਵੱਖਰਾ ਜਿਹਨੂੰ ਜਾਣ ਸਲਾਹੀ ਉਸ ਵੱਲ ਜਾਂਦੇ ਕੀ? ਕੌਣ ਦੱਸੇ ਭਾਈ? ਸ਼ਬਦਾਂ ਦੇ ਰਾਹੀਂ ਸ਼ਬਦਾਂ ਦੇ ਰਾਹੀ ਥਾਂ ਕਿਸੇ ਪੁੱਜਣੇ ਨੂੰ ਤੁਰੇ ਚਾਈਂ ਚਾਈਂ।

ਖਿੜਨ ਦਾ ਭੇਤ

Image
ਅਸਾਂ ਫੁੱਲ ਖਿੜੇ ਨੂੰ ਖਿੜਨ ਦਾ ਭੇਤ ਪੁੱਛਿਆ ਉਸ ਦੱਸਿਆ ਮੈਂ ਉੱਗਿਆ ਸੀ ਚੜ੍ਹਦੇ ਸੂਰਜ ਨਾਲ ਅਸਾਂ ਕਿਹਾ ਹੱਛਾ, ਤੇ ਨਾਮ ਬਾਣੀ ਵਾਲਾ ਹੈਂ ਅਰਦਾਸ ਵਾਲਾ ਹੈਂ ਪਿਆਰਾ ਜੀਅ ਉਸ ਕਿਹਾ ਹਾਂ, ਤੇ ਚੁੱਪ ਹੋ ਗਿਆ। ਧੁੱਪ ਚੜ੍ਹੀ, ਫਿਰ ਮੀਂਹ ਪਿਆ ਕੁਝ ਪੱਤੀਆਂ ਵੀ ਟੁੱਟ ਗਈਆਂ ਪਰ ਕੁਝ ਦਿਨ ਮਗਰੋਂ ਫਿਰ ਦਿਸਿਆ ਖਿੜਿਆ ਦਾ ਖਿੜਿਆ। ਫਿਰ ਲੱਗੀ ਪਤਾ ਸਮੁੱਚੀ ਗੱਲ: ਕੁਝ ਝੱਖੜ ਕੁਝ ਰੂਹਾਨੀ ਤ੍ਰੇਲ ਕਿ ਅਰਦਾਸ ਤੇ ਉੱਦਮ ਦਾ ਸੁਮੇਲ ਹੈ ਸੁਹਣੇ ਫੁੱਲ ਦੇ ਖਿੜਨ ਦਾ ਭੇਤ।

ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ

Image
ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ ਰੰਗਣ ਕੋਈ ਬੇਰੰਗਾ ਲੱਗਿਆ ਹੋਵੇਗਾ ਪੈਰ ਜ਼ਮੀਨ ਤੋਂ ਆਪੇ-ਆਪੇ ਉੱਠੇ ਨੇ ਵਰਸਣ ਵਾਲੇ ਆਪੇ ਆ-ਆ ਵੁਠੇ ਨੇ ਅੱਜ ਕਿਉਂ ਉਦਾਸੀ ਹਟੀ ਤੇ ਇਕਦਮ ਖੇੜਾ ਏ ਖੁਲੀਆਂ ਬਾਹਾਂ ਵਾਲਾ ਵਿਛਿਆ ਵਿਹੜਾ ਏ ਹੋਰ ਸੁੱਝਦਾ ਨਹੀਂ ਕੋਈ ਕਾਰਨ ਇਸ ਉਮਾਹੇ ਦਾ ਸਾਡੇ ਮਨ ਦੇ ਸਭ ਵਿਚਾਰ ਜਿਉਂ ਰੋਸ਼ਨ ਹੋ ਗਏ ਨੇ ਫੁੱਲਾਂ ਦਾ ਕਿਉਂ ਰੁਕਦਾ ਅੱਜ ਨਾ ਹਾਸਾ ਏ ਘਾਹ ਦੀ ਪੱਤੀਆਂ ਦੇ ਮਨ ਨੂੰ ਦਿਲਾਸਾ ਏ ਹਵਾ ਹੈ ਟੱਪਦੀ ਟੱਪਦੀ ਲੰਘੀ ਪਰਦਿਆਂ ਚੋਂ ਰੂਹਾਂ ਖਿੜੀਆਂ ਦਿਸੀਆਂ ਗੱਲਾਂ ਕਰਦਿਆਂ ਚੋ। ਖਿੱਲਰੇ ਪੰਨੇ ਜੁੜ ਕੇ ਬਣੇ ਕਿਤਾਬ ਕੋਈ ਨਹੀਂ ਹੁਣ ਸਾਨੂੰ ਲੋੜੀਂਦੇ ਬੜੇ ਖਿਤਾਬ ਕੋਈ ਗੁੰਝਲੇ ਕੇਸਾਂ ਵਿਚ ਕੰਘਾ ਲੱਗਿਆ ਹੋਵੇਗਾ ਅੱਜ ਚੰਗੇ ਨੂੰ ਕੋਈ ਚੰਗਾ ਲੱਗਿਆ ਹੋਵੇਗਾ

ਗੁਬਾਰੇ ਪੰਜ ਜਾਂ ਚਾਰ

Image
ਉੱਡ ਸਕਦੇ ਸੀ ਅੰਬਰ ਵੱਲ ਬੱਦਲਾਂ ਦੇ ਵਿਚਕਾਰ ਨਿੱਕੇ ਜੁਆਕ ਦੇ ਹੱਥ ਵਿਚ ਫੜੇ ਗੁਬਾਰੇ ਪੰਜ ਜਾਂ ਚਾਰ। ਬੰਨ੍ਹੇ ਗਏ ਹੁਣ ਡੰਡੀ ਨਾਲ ਸਨ ਛੁੱਟਣ ਲਈ ਤਿਆਰ ਕੱਸ ਕੇ ਫੜੇ ਨੇ ਜਿੰਦ ਦੀ ਖਾਤਰ ਗੁਬਾਰੇ ਪੰਜ ਜਾਂ ਚਾਰ। ਪੰਛੀ ਕਿ ਇਹ ਖਿਡੌਣੇ ਨੇ ਬੱਸ ਨਹੀਂ ਕਰਦਾ ਕੋਈ ਵਿਚਾਰ ਆਪ ਤਾਂ ਬੋਲ ਕੇ ਦੱਸ ਨਹੀਂ ਸਕਦੇ ਗੁਬਾਰੇ ਪੰਜ ਜਾਂ ਚਾਰ। ਬਿਨਾਂ ਵੇਖੇ ਹੀ ਲੰਘਦਾ ਜਾਂਦਾ ਕੋਲੋਂ ਸਭ ਸੰਸਾਰ ਗਾਇਬ ਜਿਹੇ ਹੀ ਲਗਦੇ ਨੇ ਗੁਬਾਰੇ ਪੰਜ ਜਾਂ ਚਾਰ। ਪਰ ਜੁਆਕ ਨੇ ਵੇਚ ਕੇ ਖੱਟਣੇ ਮੁੱਲ ਮੋੜਨੇ ਕਈ ਉਧਾਰ ਕਿਸੇ ਦੀ ਕਮਾਈ ਦਾ ਸਾਧਨ ਨੇ ਗੁਬਾਰੇ ਪੰਜ ਜਾਂ ਚਾਰ। ਵਪਾਰੀ ਹੱਥਾਂ ਦੇ ਹਟ ਕੇ ਜ਼ਰਾ ਕੋਈ ਮਿਲੇ ਜੋ ਕਰੇ ਪਿਆਰ ਕਿਸੇ ਮਿੱਟੀ ਚ ਉਂਝ ਰੁਲ ਜਾਵਣਗੇ ਗੁਬਾਰੇ ਕਈ ਹਜ਼ਾਰ।

ਨਵੇਂ ਫੁੱਲ

Image
ਨਵੇਂ ਫੁੱਲ ਲਗਾਏ ਕਿਸੇ ਨੇ ਛੁਪ ਕੇ ਆਣ ਬਗੀਚੇ ਵਿਚ, ਨਜ਼ਰ ਪਈ ਤਾਂ ਵੇਖਣ ਲੱਗਾ ਅੰਦਰੋਂ ਪੈਂਦੀ ਜਾਵੇ ਖਿੱਚ। ਫੁੱਲ ਵੀ ਬੜੇ ਨਿਮਾਣੇ ਨੇ ਪਾਉਂਦੇ ਕਦੇ ਨਾ ਅੱਗੋਂ ਰੌਲਾ, ਤਾਂ ਵੀ ਆਪੇ ਖਿੱਚੇ ਆਈਏ ਆਪੇ ਜਾਈਏ ਰਚ ਤੇ ਮਿਚ।

ਸਾਡੀ ਬਹਿਸ ਇਸ ਗੱਲ ਤੇ ਹੋਈ

Image
ਸਾਡੀ ਬਹਿਸ ਇਸ ਗੱਲ ਤੇ ਹੋਈ ਕਣੀਆਂ ਪੈ ਰਹੀਆਂ ਕਿ ਨਹੀਂ ਹਵਾਵਾਂ ਵਹਿ ਰਹੀਆਂ ਕਿ ਨਹੀਂ ਕਿ ਉਹ ਕੁਝ ਕਹਿ ਰਹੀਆਂ ਕਿ ਨਹੀਂ ਸਾਡੀ ਬਹਿਸ ਇਸ ਗੱਲ ਤੇ ਹੋਈ ਕੀ ਅੰਬਰ ਰੰਗਣਾ ਕਦੇ ਕਿ ਨਹੀਂ ਕਿ ਚੰਨ ਨੇ ਸੰਗਣਾ ਕਦੇ ਕਿ ਨਹੀਂ ਕਿ ਚਾਹੀਦਾ ਮੰਗਣਾ ਕਦੇ ਕਿ ਨਹੀਂ ਸਾਡੀ ਬਹਿਸ ਇਸ ਗੱਲ ਤੇ ਹੋਈ ਰੁੱਖ ਜੜ੍ਹਾਂ ਨੂੰ ਭੁੱਲੇ ਕਦੇ ਕਿ ਨਹੀਂ ਰੁਕੇ ਹਨ ਬੁੱਲੇ ਕਦੇ ਕੇ ਨਹੀਂ ਹੋਵਾਂਗੇ ਅਮੁੱਲੇ ਕਦੇ ਕਿ ਨਹੀਂ ਸਾਡੀ ਬਹਿਸ ਇਸ ਗੱਲ ਤੇ ਹੋਈ ਪਹਾੜ ਵੀ ਠਰਿਆ ਕਦੇ ਕਿ ਨਹੀਂ ਹਨੇਰਾ ਡਰਿਆ ਕਦੇ ਕਿ ਨਹੀ ਕਿ ਪੱਥਰ ਤਰਿਆ ਕਦੇ ਕਿ ਨਹੀਂ ਸਾਡੀ ਬਹਿਸ ਇਸ ਗੱਲ ਤੇ ਹੋਈ ਕੀ ਬਰਸਣੇ ਬੱਦਲ ਅੱਜ ਕਿ ਨਹੀਂ ਕਿ ਆਉਣਾ ਰੂਹ ਨੂੰ ਰੱਜ ਕਿ ਨਹੀਂ ਕਿ ਲਿਖਣ ਦਾ ਆਉਣਾ ਚੱਜ ਕਿ ਨਹੀਂ ਸਾਡੀ ਬਹਿਸ ਇਸ ਗੱਲ ਤੇ ਹੋਈ

ਉਡੀਕ

Image
ਲੰਘੇ ਬੜੇ ਹੀ ਸਾਲ, ਮਹੀਨੇ ਲੰਘੀਆਂ ਕਈ ਤਰੀਕਾਂ ਬਣਿਆ ਅੱਜ ਸਬੱਬ, ਅਸੀਂ ਹਾਂ ਬੈਠੇ ਵਿਚ ਉਡੀਕਾਂ। ਮੌਕਾ ਅੱਜ ਹੈ ਸੁਣੀਏ ਗਹੁ ਨਾਲ ਕੋਈ ਹਾਸੇ, ਕੋਈ ਚੀਕਾਂ ਨਾਲ ਪਛਾਣ ਬਣਾਈਏ ਆਪਣਿਆਂ ਸ਼ਹਿਰ ਦਿਆਂ ਵਸਨੀਕਾਂ। ਇਸ ਉਡੀਕ ਚ ਬੈਠਿਆਂ ਹੋਇਆਂ ਲੱਭ ਲਈਏ ਤਕਨੀਕਾਂ? ਡੇਗ ਦਈਏ ਕੋਈ ਤਾਰਾਂ ਵਿਛੀਆਂ? ਵਾਹ ਲਈਏ ਕੋਈ ਲੀਕਾਂ? ਕੀ ਮੈਂ ਬੈਠਾ ਖੋਜਾਂ ਕੱਢਾਂ? ਨੀਤੀ ਕੋਈ ਉਲੀਕਾਂ? ਬਸ ਇਸ ਉਡੀਕ ਨੂੰ ਵਰਤਣ ਦਾ ਹੀ ਸਿੱਖ ਲਵਾਂ ਕਦੇ ਸਲੀਕਾ।

ਥੋੜ੍ਹਾ ਜਿਹਾ ਠਹਿਰ ਜਾਈਏ

Image
ਤੁਰ ਕੇ ਬਨੇਰੇ ਕੌਲ ਆ ਜਾਈਏ ਤੇ ਆ ਕੇ ਥੋੜ੍ਹਾ ਜਿਹਾ ਠਹਿਰ ਜਾਈਏ ਜ਼ਰਾ ਉਪਰ ਵੀ ਵੇਖੀਏ, ਜ਼ਰਾ ਨੀਚੇ ਵੀ ਵੇਖੀਏ ਕਿਸੇ ਰੁੱਖ ਨੂੰ, ਫੁੱਲ ਨੂੰ, ਘਾਹ ਦੀ ਪੱਤੀ ਨੂੰ ਕਿਸੇ ਬੱਦਲ ਦੇ ਟੋਟੇ ਨੂੰ ਕਿਸੇ ਚੰਦਰਮਾ ਖੜੋਤੇ ਨੂੰ ਥੋੜ੍ਹੀ ਧੌਣ ਵੀ ਘੁਮਾਈਏ ਕੋਈ ਆਵਾਜ਼ ਵੀ ਲਗਾਈਏ ਆਣ ਦੇਈਏ ਬੇਫ਼ਿਕਰੇ ਜਿਹੇ ਹੋ ਕੇ ਬਾਂਹਾਂ ਤੇ ਰੁਮਕਦੀਆਂ ਹਵਾਵਾਂ ਨੂੰ ਭਿੱਜ ਜਾਈਏ ਕਿਸੇ ਸ਼ੁਕਰਾਨੇ ਦੇ ਵਿੱਚ ਮਨ ਦਾ ਠਰੰਮਾ, ਦਿਲ ਦਾ ਸਕੂਨ ਠਹਿਰੇ ਕੋਈ ਦੌੜਦਾ ਜਨੂੰਨ ਕੋਈ ਖਿਮਾ ਕਰੀਏ, ਕੋਈ ਖਿਮਾ ਮੰਗੀਏ ਕੋਈ ਕਰੀਏ ਇੱਕ ਨਿੱਕੀ ਅਰਦਾਸ ਦਿਲ ਦੇ ਕਿਸੇ ਕੋਨੇ ਦੇ ਵਿੱਚ। ਇਕ ਪਲ ਦਾ ਸੰਨਾਟਾ ਹਵਾ ਦੀ ਖ਼ਾਮੋਸ਼ੀ ਦਿਲ ਦਾ ਠਹਿਰਾਓ ਕੋਈ ਰੁਕ ਚੁੱਕੇ ਵਲਵਲੇ। ਫਿਰ ਪੁੱਛੀਏ ਨਾਲ ਬੈਠੇ ਹੋਏ ਨੂੰ ਇਸ ਰਸ ਬਿਨਾਂ ਤੁਹਾਡਾ ਕਿੰਝ ਸਰਦਾ ਕੀ ਐਸੇ ਦੇਸ ਕਿਸੇ ਜਾਵਣ ਨੂੰ ਤੁਹਾਡਾ ਵੀ ਜੀਅ ਨਹੀਂ ਕਰਦਾ?

ਆਲਸੀ ਤੇ ਸਬਰੀ

Image
ਬੈਠੇ ਹੋਏ ਸੀ ਨਾਲੋ-ਨਾਲ ਇਕ ਆਲਸੀ ਤੇ ਇਕ ਸਬਰੀ, ਇਕ ਨੂੰ ਸੀ ਉਡੀਕ ਕਿਸੇ ਦੀ ਦੂਜੇ ਨੂੰ ਬੇਖਬਰੀ; ਦੂਰੋਂ ਲੰਘਦੇ ਰਾਹੀ ਨੂੰ ਇਹ ਇੱਕੋ ਜਿਹੇ ਹੀ ਜਾਪਣ - ਪਰ ਸਬਰੀ ਵਿਚ ਕਾਹਲ ਨਾ ਕੋਈ ਆਲਸੀ ਵਿਚ ਬੇਸਬਰੀ।

ਵੀਰ ਸਿੰਘ

Image
ਚਿੜੀਆਂ ਤੇ ਬਘਿਆੜਾਂ ਜਾ ਕੇ ਵਿੰਨ੍ਹਦਾ ਵਿਰਲਾ ਤੀਰ ਸਿੰਘ ਸਖਤੀ ਨਾਲ ਜੋ ਡਟੇ ਕਲਮ ਤੇ ਦਿਲ ਤੋਂ ਹੋਵੇ ਫਕੀਰ ਸਿੰਘ ਆਉਂਦਾ ਹੈ ਇਕ ਜੁਗ ਵਿਚ ਇੱਕ ਅੱਧ ਐਸਾ ਕੋਈ ਦਲੇਰ ਕਵੀ ਵਿਰਸਾ ਜਿਸਦਾ ਸਦੀਆਂ ਤੀਕਣ ਲੱਭਦਾ ਕੋਈ ਕੋਈ ਵੀਰ ਸਿੰਘ

ਰਾਹੀ

Image
ਕੁਝ ਵਿਛੜੇ ਰਾਹ ਦੇ ਰਾਹੀਆਂ ਨੇ ਮੰਗੀਆਂ ਕੁਝ ਗਵਾਹੀਆਂ ਨੇ ਭੇਜ ਦਿੱਤੀ ਫਿਰ ਪੰਜਿਆਂ ਵਿਚ ਛਾਪ ਕੋਈ ਰੰਗੀਆਂ ਸਿਆਹੀਆਂ ਨੇ ਬੱਦਲਾਂ ਨੂੰ ਫਿਰ ਲੋੜ ਹੈ ਅੱਜ ਕੋਈ ਮਾਰੇ ਤੀਰ, ਪਵਾਏ ਮੀਂਹ ਸੁੱਕੀ ਧਰਤ ਤੇ ਲੱਗ ਪਏ ਰਾਹੀ ਘਾਹ ਦੀਆਂ ਕਰਨ ਵਿਛਾਈਆਂ ਨੇ ਤਲਬ ਬੜੀ ਏ ਤਲਾਬ ਕਿਸੇ ਦੀ ਲੋੜੇ ਵਹਿਣ ਉਹ ਕਿਸ਼ਤੀਆਂ ਦਾ ਪਹਾੜਾਂ ਨੂੰ ਤਾਂ ਪੈ ਗਈ ਠੰਢ ਜਦ ਬਾਤ ਸੁਣਾਈ ਖਾਈਆਂ ਨੇ ਕੀ ਪ‍ਤਾ ਪਰ ਕਿਸੇ ਨੂੰ ਹੈ ਕਿ ਗ‍ੱਲਾਂ ਰੂਹ ਦੀਆਂ ਉਹੀ ਨੇ ਕੁਝ ਬੋਲਾਂ ਦੇ ਵਿਚ ਆਈਆਂ ਨੇ ਕੁਝ ਦਿਲ ਦੇ ਵਿਚ ਸਮਾਈਆਂ ਨੇ।

ਕਿਸੇ ਸ਼ਾਮ ਨੂੰ

Image
ਕੋਈ ਮਿਜਾਜ਼ ਬੱਦਲਾਂ ਦਾ ਕੋਈ ਰਿਵਾਜ਼ ਬੱਦਲਾਂ ਦਾ ਕਿਸੇ ਸ਼ਾਮ ਨੂੰ ਲੱਭੀਏ ਇਹ ਰਾਜ਼ ਬੱਦਲਾਂ ਦਾ। ਗਿੱਠ ਜਿੰਨੀ ਵਿੱਥ ਲੱਗੇ ਉੰਞ ਭਾਵੇਂ ਦੂਰ ਬੜੇ ਸਫਰ ਗਾਹੀ ਗਾਹੀ ਜਾਏ ਜਹਾਜ਼ ਬੱਦਲਾਂ ਦਾ। ਪੱਤੇ ਵੀ ਤਾਂ ਮਾਣਦੇ ਨੇ ਬਿਲਕੁਲ ਮੇਰੇ ਵਾਂਗ ਬੈਠੇ ਵੱਜਦਾ ਏ ਮੱਠਾ ਮੱਠਾ ਸਾਜ਼ ਬੱਦਲਾਂ ਦਾ। ਧਰਤੀ ਵਿਛੀ ਵਿਛੀ ਜਾਵੇ ਚਿਹਰਿਆਂ ਉਮਾਹ ਚੜ੍ਹੇ ਰੱਬ ਨੂੰ ਵੀ ਹੋਣੈ ਬੜਾ ਨਾਜ਼ ਬੱਦਲਾਂ ਦਾ। ਮੀਂਹ ਕਣੀ ਦੀਆਂ ਬੂੰਦਾਂ ਜਿਵੇਂ ਰਿਆਜ਼ ਬੱਦਲਾਂ ਦਾ ਕਿਸੇ ਸ਼ਾਮ ਨੂੰ ਲੱਭੀਏ ਇਹ ਰਾਜ਼ ਬੱਦਲਾਂ ਦਾ।

ਪਾਣੀ ਨੂੰ ਪਿਆਸ

Image
ਸੁਣਨ ਇੱਕ ਕੰਨ ਨੂੰ ਅਰਦਾਸ ਲੱਗੀ ਹੈ ਪਾਣੀ ਨੂੰ ਵੀ ਲੱਗਦੈ ਪਿਆਸ ਲੱਗੀ ਹੈ ਪਹਾੜਾਂ ਵਿੱਚ ਗਰਮੀ ਦੇ ਝੋਕੇ ਆਏ ਨੇ ਪਹਾੜਾਂ ਨੂੰ ਵੀ ਠੰਢ ਦੀ ਹੀ ਆਸ ਲੱਗੀ ਹੈ। ਖੰਡ ਵਿੱਚ ਥੋੜ੍ਹੀ ਜਿਹੀ ਖੰਡ ਪਾ ਦਿਉ ਮਿੱਠੇ ਵਿਚ ਖਾਣ ਨੂੰ ਖਟਾਸ ਲੱਗੀ ਹੈ ਟਾਹਣੀ ਸਭ ਪੱਤਿਆਂ ਤੋਂ ਹੋਈ ਸੱਖਣੀ ਇਸੇ ਗੱਲੋਂ ਸਾਨੂੰ ਉਹ ਉਦਾਸ ਲੱਗੀ ਹੈ। ਬੱਦਲਾਂ ਤੇ ਬਾਬਿਆਂ ਨੂੰ ਮੀਂਹ ਏ ਲੋੜੀਂਦਾ ਮੀਂਹ ਕਣੀ ਮੌਸਮੋੰ ਨਿਰਾਸ ਲੱਗੀ ਹੈ ਹਵਾ ਨੂੰ ਵੀ ਬਹਿ ਕੇ ਕੋਈ ਪੱਖੇ ਵੱਖੇ ਝੱਲੋ ਠੰਢੀ ਹਵਾ ਨੂੰ ਵੀ ਤਾਂ ਭੜਾਸ ਲੱਗੀ ਹੈ। ਛਾਂਵਾਂ ਦੇਣ ਵਾਲਿਆਂ ਨੂੰ ਛਾਂ ਦੀ ਏ ਲੋੜ ਰੁੱਖਾਂ ਨੂੰ ਵੀ ਪੀੜ ਐਸੀ ਖ਼ਾਸ ਲੱਗੀ ਹੈ ਬੁਰਕੀਆਂ ਲੈ ਕੇ ਲੱਗੇ ਥਾਂ ਥਾਂ ਤੇ ਦੌੜਨ ਭੁੱਖ ਉਵੇੰ ਸਾਡੇ ਆਸ ਪਾਸ ਲੱਗੀ ਹੈ।

ਏਕ ਪੈਡਾ

Image
ਰਾਹ ਲਮੇਰਾ ਹੀ ਸਹੀ ਨਿੱਕੜਾ ਜੇਰਾ ਹੀ ਸਹੀ ਥੱਕਿਆ ਚਿਹਰਾ ਹੀ ਸਹੀ ਘੁੱਪ ਹਨੇਰਾ ਹੀ ਸਹੀ। ਕਦਮ ਇਕ ਪੁੱਟਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ। ਬੱਦਲ ਚੜ੍ਹਿਆ ਹੀ ਸਹੀ ਰਾਹ ਖੜ੍ਹਿਆ ਹੀ ਸਹੀ ਤੁਫਾਨ ਅੜਿਆ ਹੀ ਸਹੀ ਪੱਤਰ ਝੜਿਆ ਹੀ ਸਹੀ। ਸਾਹ ਇਕ ਲੈਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ। ਕਦਮ ਨਿੱਕਾ ਹੀ ਸਹੀ ਰਾਗ ਫਿੱਕਾ ਹੀ ਸਹੀ ਖੋਟਾ ਸਿੱਕਾ ਹੀ ਸਹੀ ਭਾਵੇਂ ਅੜਿੱਕਾ ਹੀ ਸਹੀ। ਸੁਫਨਾ ਇਕ ਜੀਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ। ਕਲਮ ਟੁੱਟੀ ਹੀ ਸਹੀ ਸਿਆਹੀ ਮੁੱਕੀ ਹੀ ਸਹੀ ਧੁਨ ਸੁੱਕੀ ਹੀ ਸਹੀ ਆਵਾਜ਼ ਰੁਕੀ ਹੀ ਸਹੀ ਇਕ ਅੱਖਰ ਕਹਿਣਾ ਏ ਹੋਰ... ਬੱਸ ਏਕ ਪੈਡਾ, ਏਕ ਪੈਡਾ, ਏਕ ਪੈਡਾ।

ਸਹਿਜੇ ਤੁਰਨਾ

Image
ਮੇਰੇ ਮਨ ਵਿਚ ਆਇਆ ਫੁਰਨਾ ਹੈ ਕਿ ਹੌਲੀ ਚਾਹੀਦਾ ਤੁਰਨਾ ਹੈ। ਗਿਣ ਕੇ ਤੁਰਨਾ ਬੱਦਲਾਂ ਨੂੰ ਤੱਕ ਕੇ ਘਾਹ ਦੀਆਂ ਚੱਦਰਾਂ ਨੂੰ ਕਾਹਲ ਚ ਮੰਜ਼ਲਾਂ ਨੇਡ਼ੇ ਹੋਣ ਪਰ ਸਹਿਜੇ ਜਗਮਗ ਵਿਹੜੇ ਹੋਣ। ਮੰਜ਼ਲ ਰਾਹ ਦੇ ਪਾਰ ਵੀ ਹੈ ਪਰ ਰਸਤੇ ਦੇ ਵਿਚਕਾਰ ਵੀ ਹੈ! ਕਦੇ ਮੰਜ਼ਲ ਮੁੱਕਦੇ ਸਾਹਾਂ ਵਿੱਚ ਜਾਂ ਲੱਭ ਪਏ ਵਧਦੇ ਰਾਹਾਂ ਵਿਚ। ਹੁਣ ਬਾਕੀ ਗਤੀ ਦਾ ਖੁਰਨਾ ਹੈ ਇਕ ਪਲ ਰੁਕ ਕੇ ਜੁੜਨਾ ਹੈ; ਤੇ ਮਨ ਵਿਚ ਆਇਆ ਫੁਰਨਾ ਹੈ ਕਿ ਹੌਲੀ ਚਾਹੀਦਾ ਤੁਰਨਾ ਹੈ।

ਰੁਕ ਗਏ ਨੇ

Image
ਗਹਿਰੀ ਬੜੀ ਇਹ ਰਾਤ ਹੈ ਠਹਿਰੀ, ਸਭ ਕੁਝ ਖੜ੍ਹ ਕੇ ਤੱਕ ਏ ਰਿਹਾ, ਸੁਪਨੇ ਟਲੇ ਤੇ ਰੁਕ ਗਏ ਬੱਦਲ, ਜੜ੍ਹ ਦੇ ਮਨ ਨਾ ਸ਼ੱਕ ਏ ਰਿਹਾ। ਭੋਂਕਣ ਕੁੱਤੇ ਨਾ ਚੌਂਕਣ ਸੁੱਤੇ, ਪੰਛੀ ਵੀ ਗਾਉਣੋ ਹਟ ਗਏ ਨੇ, ਸੁਣਨ ਲੱਗੇ ਸੰਗੀਤ ਬ੍ਰਹਮੰਡੀ, ਉਸੇ ਦੀ ਧੁਨ ਵਿਚ ਡਟ ਗਏ ਨੇ। ਇਕ ਲੰਮੇ-ਉੱਚੇ ਰੁੱਖ ਦੇ ਪੱਤੇ, ਕਿਸੇ ਦੀ ਸ਼ਾਨ ਚ ਝੁਕ ਗਏ ਨੇ ਚਲਦੇ ਖਿਆਲ, ਮੇਰੇ ਫਿਲਹਾਲ, ਇੰਞ ਹੀ ਆ ਕੇ ਰੁਕ ਗਏ ਨੇ।

ਦਿਨ ਤੇ ਰਾਤ

Image
ਘੁੱਪ ਹਨੇਰਾ, ਬਲਦੇ ਦੀਵੇ, ਦੋਹਾਂ ਵਿਚ ਟਕਰਾਅ, ਰੁੱਖ ਤੇ ਬੂਟੇ ਵੇਖਣ ਲੱਗੇ, ਮੱਲੂ ਕੌਣ ਖਲਾਅ! ਦੇਖ ਚੜ੍ਹਤ ਇਕ ਦੂਜੇ ਦੀ, ਜਾਵੇ ਦਿਲ ਘਬਰਾ, ਰੱਸਮ-ਕੱਸ਼ੀ ਲੱਗੀ ਹੋਵਣ, ਜਿੱਤੂ ਕੌਣ ਭਲਾ। ਹਨੇਰੇ ਦਾ ਇੱਕ ਬੁੱਲਾ ਆਇਆ, ਕਰਕੇ ਜਿਵੇਂ ਸਲਾਹ, ਦੀਵਿਆਂ ਨੇ ਫਿਰ ਨੌਕਾਂ ਖਿੱਚੀਆਂ, ਦਿੱਤੀ ਲੋਅ ਰਲਾ। ਤਾਰਿਆਂ ਦੇ ਵੀ ਮਨ ਘਬਰਾਵਣ, ਦਿਲ ਨੂੰ ਪਵੇ ਦਬਾਅ, ਤੇ ਡਰੇ ਜੀਵ ਵੀ, ਰਹਿੰਦੇ ਜੋ ਨੇ, ਕਾਲੇ ਵਿਚ ਤਲਾਅ। ਰੁੱਖ ਹਨ ਡਰਦੇ ਅੱਗਾਂ ਤੋਂ, ਹੋ ਨਾ ਜਾਣ ਤਬਾਹ, ਪਰ ਨਾਲ ਲੋੜਦੇ ਚਾਨਣ ਵੀ, ਨਾ ਉਸ ਬਗੈਰ ਨਿਰਬਾਹ। ਧਰਤ ਨੇ ਆ ਕੇ ਦੱਸਿਆ, ਡਿੱਠਾ ਜਦ ਟਕਰਾਅ, "ਜੇ ਨਾ ਹੋਵੇ ਇਕ ਵੀ, ਖੜ੍ਹ ਜਾਊ ਜੀਵਨ ਰਾਹ, "ਦਿਨ ਤੇ ਰਾਤ ਨੇ ਗਹਿਰੇ ਗਹਿਰੇ, ਗਹਿਰੇ ਅਤੇ ਅਥਾਹ, "ਬਿਨਾਂ ਇਕ ਦੇ ਪਿਆਰਿਉ, ਪੂਰਾ ਨਹੀਂ ਖਲਾਅ।"

ਬੜੇ ਸਾਰੇ ਅਹਿਸਾਸ ਹੋਣੇ ਹਾਲੇ ਬਾਕੀ ਨੇ

Image
ਰਿਸ਼ਮਾ ਕੁਝ ਖਿੱਲਰੀਆਂ, ਲੱਗੀਆਂ ਚੰਗੀਆਂ ਨੇ, ਠੰਢੀਆਂ ਕੁਝ ਹਵਾਵਾਂ, ਛੂਹ ਕੇ ਲੰਘੀਆਂ ਨੇ। ਬੱਦਲ ਹਾਲੇ ਆਉਣੇ ਛੁਪ ਕੇ ਧੁੱਪਾਂ ਤੋਂ, ਪੈਣੇ ਹਨ ਚੌਗਾਠ ਤੇ, ਤੁਪਕੇ ਰੁੱਖਾਂ ਤੋਂ। ਹਵਾ ਤੇ ਤਰ ਕੇ ਆਉਣੇ, ਜਲ ਵੀ ਖੂਹਾਂ ਦੇ, ਕੰਨਾਂ ਨੇ ਨਹੀਂ ਸੁਣੇ ਗੀਤ ਹਾਲੇ ਰੂਹਾਂ ਦੇ। ਚਿੜੀਆਂ ਪਰ ਕੋਈ ਰੁੱਖ ਤੇ, ਬਹਿ ਕੇ ਚਹਿਕ ਰਹੀਆਂ, ਸੁਗੰਧ ਫੈਲਾਉਣ ਖਾਤਰ ਕਲੀਆਂ ਮਹਿਕ ਰਹੀਆਂ। ਕਿਹਾ ਹੈ ਟੇਕ ਕੇ ਗੋਡੇ ਦਿਲੀ ਚਲਾਕੀ ਨੇ, ਜ਼ਮੀਨ ਸਖਤ ਵਿਚ ਬੋਣੇ ਖਿਆਲ ਇਖਲਾਕੀ ਨੇ। ਕੋਲ ਜਿਹੇ ਹੋ ਕੇ ਕਹਿਆ ਚੰਨ ਨੂੰ ਤਾਕੀ ਨੇ, ਬੜੇ ਸਾਰੇ ਅਹਿਸਾਸ ਹੋਣੇ ਹਾਲੇ ਬਾਕੀ ਨੇ।

ਬਣ ਸਕਾਂ ਮੈਂ ਰਾਣਾ ਭਬੋਰ

Image
ਇਕ ਘੜੀ ਉਹ ਪਿਆ ਉਡੀਕਦਾ ਹਾਂ, ਜਦ ਛੱਡ ਦਿਆਂ ਸਭ ਹੀ ਜ਼ੋਰ, ਛੱਡ ਕੇ ਅਵਾਜ਼ ਪੱਤਿਆਂ ਦੀ ਨੂੰ, ਹੋਵੇ ਨਾ ਰਤਾ ਵੀ ਸ਼ੋਰ। ਅਸੀਂ ਦੋਵੇਂ ਲੁਕਾਈਏ ਨਾ ਕਿਸੇ ਕੋਲੋਂ, ਸਾਡੇ ਦੋਹਾਂ ਚੋਂ ਕਿਹੜਾ ਕੋਈ ਚੋਰ! ਸਾਡੇ ਹਾਣ ਦਾ ਸਾਰਾ ਇਹ ਜੰਗਲ ਹੈ ਬੱਸ, ਤੇ ਚਮਕਦਾ ਚੰਨ ਚਕੋਰ। ਇੱਕ ਮੈਂ ਹੋਵਾਂ ਇੱਕ ਸੰਤ ਉਹ ਵੱਡਾ, ਤੀਜਾ ਵਿਚ ਹੋਵੇ ਨਾ ਹੋਰ, ਅਸੀਂ ਬੇਫ਼ਿਕਰੇ ਜਿਹੇ ਤੁਰੇ ਜਾਈਏ, ਜਿਉੰ ਗੋਬਿੰਦ ਤੇ ਰਾਣਾ ਭਬੋਰ।

ਹੋਰ ਦੇਸ ਦੇ ਸੁਪਨੇ

Image
ਕਦੇ ਕਦਾਈਂ, ਇੰਜ ਹੀ ਖੜ੍ਹਿਆਂ, ਕੋਲ ਬਨੇਰੇ ਦੇ; ਧੁੰਦਲਾ-ਧੁੰਦਲਾ, ਸਭ ਸਮਾ ਜਾਏ, ਵਿੱਚ ਹਨੇਰੇ ਦੇ। ਅੱਖਾਂ ਖੁੱਲ੍ਹੀਆਂ, ਬੁੱਲ੍ਹ ਵੀ ਵੱਖਰੇ, ਚਿਹਰੇ ਮੇਰੇ ਦੇ; ਸੁਰਤ ਛਿਪੀ ਪਰ, ਰਸਨਾ ਤੱਕਦੀ, ਬਿਆਨ ਬਥੇਰੇ ਦੇ। ਖਡ਼੍ਹਿਆਂ-ਖਡ਼੍ਹਿਆਂ, ਕਰ ਕੁਦਰਤ ਦੇ, ਦਰਸ਼ਨ ਸਿਹਰੇ ਦੇ; ਮਾਣ ਸੁਗੰਧੀਆਂ, ਖਿੜ ਜਾਵਣ ਚਿੰਨ੍ਹ, ਦਿਲ ਉਕੇਰੇ ਦੇ। ਖੜ੍ਹੇ-ਖੜ੍ਹੇ ਇੰਞ, ਆਮ ਦਿਨਾਂ ਵਾਂਗ, ਵਿਚ ਬਸੇਰੇ ਦੇ; ਝੂਟੇ ਆਵਣ, ਸੁਪਨੇ ਆਵਣ, ਦੇਸ ਉਹ ਤੇਰੇ ਤੇ।

ਤਾਂਹ ਹੀ ਵੱਲ

Image
ਅੱਜ ਬਾਹਰ ਆ ਕੇ ਕਮਰੇ ਤੋਂ ਮੈਂ ਉਪਰ ਵੱਲ ਨੂੰ ਤਕਿਆ ਹੈ, ਬੱਦਲ-ਬੱਦਲ ਛਾਏ ਨੇ ਕੁਝ, ਰਾਹ ਅੰਬਰ ਦਾ ਢੱਕਿਆ ਹੈ। ਉੰਝ ਤੇ ਠੰਢਕ ਹਵਾ ਚ ਹੈ, ਪਰ ਲਗਦੇ ਸਭ ਉਦਾਸ ਨੇ ਜੀ ਧਰਤੀ-ਅੰਬਰ ਬਹਿ ਕੇ 'ਕੱਠੇ, ਵਿਚਾਰ ਰਹੇ ਇਤਿਹਾਸ ਨੇ ਜੀ। ਉਂਞ ਤੇ ਜਾਪਦੀ ਸ਼ਾਂਤੀ ਹੈ, ਪਰ ਸੁਣਨ ਵਾਲੇ ਨੇ ਸੁਣ ਸਕਦੇ, ਹਵਾ ਚ ਰਲੀਆਂ ਚੀਖਾਂ ਨੂੰ, ਭੁਲਾ ਨਹੀਂ ਉਹ ਹੁਣ ਸਕਦੇ। ਇੰਞ ਲਗਦੈ ਮੀਂਹ ਦੇ ਬੱਦਲਾਂ ਵਿਚ ਹੰਝੂ ਰਲ ਕੇ ਆਉਂਦੇ ਨੇ, ਪਰ ਬਰਸਣੇ ਨਹੀਂ, ਇਹ ਭਾਰੇ ਹੋ ਹੋ, ਤਾਂਹ ਹੀ ਵੱਲ ਨੂੰ ਜਾਉਂਦੇ ਨੇ।

ਨੀਤ ਨਵਾਂ

Image
ਇਹ ਚੰਨ ਵੀ ਬੜਾ ਅਨੌਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ; ਰੰਗਾਂ ਤੋਂ ਪਾਉੰਦਾ ਧੋਖਾ ਹੈ, ਕਦੇ ਨੀਲਾ ਹੋ ਜਾਏ, ਲਾਲ ਕਦੇ, ਇਹ ਰੰਗ ਬਦਲਦਾ ਰਹਿੰਦਾ ਹੈ। ਕਦੇ ਪੀਲਾ ਪੀਲਾ ਹੋ ਜਾਵੇ, ਕਦੇ ਚਿੱਟਾ, ਕਦ ਵਿਚ ਰੋਜ਼ ਰਾਤ ਦੇ ਸੰਗ ਬਦਲਦਾ ਰਹਿੰਦਾ ਹੈ; ਖੁਸ਼ੀ ਕਰੇ ਤੇ ਉਦਾਸ ਕਦੇ, ਇਹ ਸਾਨੂੰ ਚੜ੍ਹੇ ਵਿਚਾਰਾਂ ਦੀ ਵੀ, ਮੰਗ ਬਦਲਦਾ ਰਹਿੰਦਾ ਹੈ। ਨਿੱਤ ਨਵੇੰ ਰਹਿਣ ਦਾ ਸ਼ੋਂਕ ਵੀ ਹੈ, ਇਹ "ਸਾਹਿਬ ਮੇਰੇ ਨੀਤ ਨਵੇਂ" ਦੇ ਵਾਂਗ ਬਦਲਦਾ ਰਹਿੰਦਾ ਹੈ; ਇਹ ਚੰਨ ਵੀ ਬੜਾ ਅਨੌਖਾ ਹੈ, ਇਹ ਰੋਜ਼ ਰਾਤ ਨੂੰ ਨਿਕਲਣ ਦਾ ਹੀ ਢੰਗ ਬਦਲਦਾ ਰਹਿੰਦਾ ਹੈ।

ਛਤ ਤੇ ਬੈਠਿਆਂ ਝੋਲੀ ਵਿਚ

Image
ਅੱਜ ਛੱਤ ਤੇ ਬੈਠਿਆਂ ਝੋਲੀ ਵਿਚ, ਇਕ ਬੂੰਦ ਪੈ ਗਈ ਅਚਨਚੇਤ। ਫਿਰ ਦੂਜੀ ਪਈ, ਫਿਰ ਤੀਜੀ ਪਈ, ਫਿਰ ਉੱਪਰ ਤੱਕਿਆ, ਲੱਭਿਆ ਭੇਤ। ਓ ਅੱਛਾ, ਵੇ ਅੰਬਰ ਜੀ, ਸਾਡੇ ਤੇ ਅੱਜ ਤਰਸੇ ਹੋ, ਸੱਚੀਂ ਦਿਨ੍ਹੇ ਸੀ ਧੁੱਪ ਬੜੀ, ਸ਼ੁਕਰ ਹੈ ਕੁਝ ਕੁ ਬਰਸੇ ਹੋ। ਚੌੜੇ ਬੜੇ ਅਸੀਂ ਹੋ ਗਏ ਹਾਂ, ਕੁਝ-ਕੁਝ ਛਿੱਜਣਾ ਚਾਹੀਦਾ ਹੈ, ਸਖਤ ਬੜੇ, ਸਾਨੂੰ ਢਿੱਲੇ ਹੋਣ ਲਈ ਮੀਂਹ ਵਿਚ ਭਿੱਜਣਾ ਚਾਹੀਦਾ ਹੈ। ਕੁਝ ਹੋਰ ਪਵੋ, ਕੁਝ ਹੋਰ ਤੇਜ਼, ਬਰਸੋ, ਬਰਸੋ ਸੱਜਣ ਜੀ ਬਿਜਲੀਆਂ ਨਾਲੇ ਲਿਸ਼ਕਾਵੋ, ਲੱਗੋ ਜ਼ਰਾ ਹੋਰ ਗੱਜਣ ਜੀ। ਸੁੱਟ ਦਿੱਤੀਆਂ ਅਸੀਂ ਛੱਤਰੀਆਂ ਨੇ, ਲੋੜ ਨਾ ਅੱਜ ਹੈ ਛੱਤਾਂ ਦੀ, ਹਰ ਇਕ ਬੂੰਦ ਹੈ ਇਕ ਇਕ ਅੱਖਰ, ਕਮੀ ਹੈ ਕੀ ਸਾਨੂੰ ਖਤਾਂ ਦੀ? ਪੱਤੇ ਰੁੱਖਾਂ ਦੇ ਸਰ-ਸਰ ਕਰਦੇ, ਭੇਤ ਦੀਆਂ ਗੱਲਾਂ ਕਹਿੰਦੇ ਰਹਿਣ, ਕੁਝ ਕੁਝ ਦਿਨਾਂ ਦੀ ਵਿੱਥ ਪਿੱਛੋਂ, ਮੀਂਹ ਬੱਦਲਾਂ ਚੋਂ ਪੈਂਦੇ ਰਹਿਣ।

ਮੇਰੀ ਨਿੱਕੀ ਕੀੜੀ

Image
ਕਿਤਾਬ ਵਿਚੋਂ ਕੀੜੀ ਦਾ ਸ਼ਵ ਲੱਭਿਆ, ਅੱਖ ਵਿਚ ਉਹਦੀ ਥੋੜਾ ਦ੍ਰਵ ਲੱਭਿਆ। ਫਿਸ ਚੁਕੀ ਹੁਣ, ਪਏ ਫੇਲੇ ਉਹਦੇ ਪੈਰ, ਹਿਲਦੀ ਨੀ, ਜੁਲਦੀ ਨੀ, ਮਰ ਚੁਕੀ ਖੈਰ। ਕਿਵੇਂ ਇੱਥੇ ਪੁੱਜੀ, ਤੇ ਕਦੋਂ ਦੱਬੀ ਇੱਥੇ? ਬੱਸ ਏਨਾ ਏ ਮਾਲੂਮ ਕਿ ਮੈਨੂੰ ਲੱਭੀ ਇੱਥੇ। ਤੁਰ ਚੁਕੀ ‘ਗਾਂਹ ਨੂੰ ਕੀ, ਰੱਬ ਦੀ ਇਹ ਜਿੰਦ? ਕਿ ਮਿਲ ਗਈ ਉਹਨੂੰ ਜਿਵੇਂ ਸਾਗਰ ਨੂੰ ਸਿੰਧ? ਮੈਂ ਸੋਚਾਂ ਵਿਚ ਪਿਆਂ, ਕੀ ਫੂਕ ਸਕਾਂ ਜਾਨ? ਕਿੰਨਾ ਮਿਲੇ ਪੁੰਨ, ਦੇਈਏ ਜ਼ਿੰਦਗੀ ਜੇ ਦਾਨ? ਪਰ ਨਹੀਂ ਮੁੜ ਸਕਦੀ, ਜਿਲਦ ਸੀ ਉਹ ਭੀੜੀ, ਦੱਬ ਗਈ ਸਦਾ ਲਈ, ਮੇਰੀ ਨਿੱਕੀ ਕੀੜੀ।

ਨਿੱਕੀ ਸਵੇਰ

Image
ਮੈਂ ਪੁੱਛਿਆ ਸਵੇਰ ਤਾਂ ਰਹਿਣੀ ਹੀ ਨਹੀਂ ਇਹ ਪੰਛੀ ਗੁਣਗੁਣਾਉਂਦੇ ਵੀ ਤੁਰ ਜਾਣੇ, ਹਵਾਵਾਂ ਠੰਢੀਆਂ ਵੀ ਥੁੜ-ਚਿਰੀਆਂ ਬੱਦਲ ਵੀ ਕਿਤੇ ਤਾਂ ਜੁੜ ਜਾਣੇ। ਹੁਣੇ ਕੁਝ ਚਿਰ ਨੂੰ ਧੁੱਪ ਤਿੱਖੀ ਚੜ੍ਹ ਜਾਣੀ ਤੇ ਸੂਰਜ ਤੱਤੇ ਨੇ ਹੈ ਛਾ ਜਾਣਾ, ਸਾਰੀ ਰਾਤ ਲਾ ਕੇ ਜੋ ਕੁਝ ਪਈ ਸੀ ਠੰਢ ਇਨ੍ਹੂੰ ਤਾਂ ਅਸਾਂ ਨੇ ਗੁਆ ਜਾਣਾ। ਕੀ ਏ ਫਾਇਦਾ ਫਿਰ ਬਾਗ ਆਉਣ ਦਾ ਜੇ ਰਹਿਣੀ ਇਹ ਸਦਾ ਸਵੇਰ ਨਹੀਂ ਹੈ? ਦੀ ਫਾਇਦਾ ਦੋ ਪਲ ਗੱਲ੍ਹਾਂ ਠਾਰ ਕੇ ਜੇ ਧੁੱਪ ਸਖਤ ਆਉਣ ਵਿਚ ਦੇਰ ਨਹੀਂ ਹੈ? ਉਨ੍ਹੇ ਦੱਸਿਆ ਕਿ ਜਲ ਵੀ ਨਿਕਲ ਜਾਂਦਾ ਤਨ ਚੋਂ ਪਾਣੀ ਪਰ ਬਾਰ-ਬਾਰ ਪੀਂਦੇ ਤਾਂ ਹਾਂ, ਫਾਇਦਾ ਹੈਂ ਪੁੱਛਦਾ ਕੀ ਬਾਗ ਵਿਚ ਆਉਣ ਦਾ, ਫੁੱਲਾਂ ਦੇ ਵਿਚਾਲੇ ਆ ਕੇ ਜੀਂਦੇ ਤਾਂ ਹਾਂ। ਧੁੱਪਾਂ ਤੇ ਛਾਵਾਂ ਤਾਂ ਆਉਂਦੀਆਂ ਤੇ ਜਾਂਦੀਆਂ ਛਾਵਾਂ ਨੂੰ ਮਾਨਣਾ ਕੀ ਛੱਡ ਦਈਏ ਫਿਰ? ਬਸ ਕੁਝ ਘੰਟੇ ਚੜ੍ਹਦੀ ਇਕ ਧੁੱਪ ਦੇ ਕਰਕੇ, ਠੰਢਕ ਪਹਿਚਾਨਣਾ ਕੀ ਛੱਡ ਦਈਏ ਫਿਰ? ਰਾਤ ਆਂਦੀ ਤਾਂ ਹੈ, ਦਿਨ ਗਰਮ ਦੇ ਮਗਰੋਂ ਫੇਰ ਸਵੇਰ ਠੰਢੀ ਦੀ ਅੱਗੋਂ ਮੌਜ ਵੀ ਤਾਂ ਹੈ, ਮੱਥਾ ਟੇਕ ਕੇ ਚਲੀ ਜਾਂਦੇ ਨਿਤ ਸਾਡੇ ਵਿਹੜੇ, ਪਰ ਖੈਰ ਏਨੀ ਕਿ ਆਉਂਦੀ ਫਿਰ ਰੋਜ਼ ਵੀ ਤਾਂ ਹੈ!

ਕੀ ਮਿਲੇ

Image
ਮੇਰੇ ਸਵਾਲ: ਧੁੱਪ ਨੂੰ ਕੀ ਮਿਲਦਾ ਹੈ      ਚਾਨਣ ਬਖੇਰ ਕੇ? ਬੱਦਲ ਕੀ ਭਾਲਦੇ ਨੇ       ਹੰਝੂਆਂ ਨੂੰ ਕੇਰ ਕੇ? ਹਵਾਵਾਂ ਨੂੰ ਲਾਭ ਕੀ ਟਹਿਲ ਕੇ ਸਵੇਰ ਨੂੰ? ਲਹਿਰਾਂ ਕਿਉਂ ਗੇਰਦੀਆਂ      ਮਿੱਟੀਆਂ ਦੇ ਢੇਰ ਨੂੰ? ਜੰਨਤ ਕੀ ਖੋਜਦੇ ਨੇ       ਫੁੱਲ ਹੁਰੀਂ ਮਹਿਕ ਕੇ? ਤਗਮੇ ਕੀ ਮਿਲਦੇ ਨੇ       ਚਿੜੀਆਂ ਨੂੰ ਚਹਿਕ ਕੇ? ਕੀ ਲਾਭ ਰੁੱਖਾਂ ਨੂੰ       ਫਲਾਂ ਦੇ ਨੇ ਦਿਖਦੇ? ਕਵੀ ਨਾਲੇ ਲੱਭਦੇ ਕੀ       ਗੀਤ-ਤੁਕਾਂ ਲਿਖ ਕੇ? ਤਾਰਿਆਂ ਦਾ ਨਫਾ ਕੀ       ਇੰਞ ਰੁਸ਼ਨਾਉਣ ਚੇ? ਤਿਤਲੀ ਨੂੰ ਲੋੜ ਕੀ       ਫੁੱਲਾਂ ਨੂੰ ਮਨਾਉਣ ਚੇ? ਕੀ ਫਾਇਦਾ ਸਾਗਰਾਂ ਦਾ      ਏਨਾ ਜਲ ਜੋੜ ਕੇ? ਕੀ ਮਿਲੇ ਹਿਰਨਾਂ ਨੂੰ       ਬਨਾਂ ਵਿਚ ਦੋੜ ਕੇ? ਖਾਲੀ ਪੁਲਾੜ ਵਿਚ       ਤਾਰਿਆਂ ਨੂੰ ਟੰਗ ਕੇ, ਚੰਨਾਂ ਤੇ ਸੂਰਜਾਂ ਤੋਂ       ਰੋਸ਼ਨੀਆਂ ਮੰਗ ਕੇ, ਲੈ ਕੇ ਥੋੜੀ ਮਿੱਟੀ       ਉੱਤੇ ਰੁੱਖਾਂ ਨੂੰ ਸਜਾ...

ਦੌੜ ਕੇ, ਭੱਜ ਕੇ

Image
ਮੈਂ ਦੌੜ ਕੇ, ਭੱਜ ਕੇ ਖੜ੍ਹ ਕੇ, ਸੱਜ ਕੇ ਵੇਖ-ਵੇਖ, ਰੱਜ ਕੇ ਵਿਖਾ ਕੇ, ਕੱਜ ਕੇ ਥੱਕ ਗਿਆ ਹਾਂ। ਹੈ ਤੱਕਿਆ, ਹਾਂ ਥੱਕਿਆ ਕੁਝ ਰੱਖ ਕੇ, ਹੈ ਚੱਕਿਆ ਬੋਲਿਆ, ਤੇ ਝੱਕਿਆ ਖੋਲ ਕੇ ਫੇ’ ਡੱਕਿਆ – ਅੱਕ ਗਿਆ ਹਾਂ। ਕਿਤੇ ਰਹਿ ਲਿਆ, ਕਹਿ ਲਿਆ ਰੁਕ ਲਿਆ, ਵਹਿ ਲਿਆ ਉੱਠ ਲਿਆ, ਬਹਿ ਲਿਆ ਸਹਿ ਲਿਆ ਜਾਂ ਖਹਿ ਲਿਆ ਹਾਂ ਕਿਸੇ ਤਰ੍ਹਾਂ; ਭੁੱਖ ਲਈ, ਸੁੱਖ ਦੀ ਦੇਵਤੇ, ਮਨੁੱਖ ਦੀ ਨਿੱਘ ਵਾਲੀ ਕੁੱਖ ਦੀ ਲੱਭਦਾ ਹਾਂ ਰੁੱਖ ਦੀ ਛਾਂ ਕਿਸੇ ਤਰ੍ਹਾਂ।

ਮੀਂਹ ਦੇ ਮਗਰੋਂ

Image
ਰੁੱਖ ਅੰਬ ਦਾ ਸਭ ਨਾਲ ਖੁਸ਼ੀ ਨੂੰ ਵੰਡਦਾ, ਰੱਖਦਾ ਨਹੀਂ ਹੈ ਨਿੱਜੀ, ਹੁਣ ਧਰਤੀ ਗਈ ਹੈ ਭਿੱਜੀ, ਸੀ ਝੜੀ ਕੋਈ ਦੂਜੀ-ਤੀਜੀ। ਸੂਰਜ ਲੁਕ-ਲੁਕ ਝਾਤੀਆਂ ਮਾਰੇ, ਕੁਝ ਹਨ ਬੱਦਲਾਂ ਦੇ ਟੋਟੇ, ਰੁੱਖ ਖਿੜ ਪਏ ਲੰਮੇ ਛੋਟੇ, ਕਿਤੇ ਛੱਪੜ ਮਾੜੇ ਮੋਟੇ। ਠੰਢ ਪਈ ਅੱਜ ਹਵਾ ਨੂੰ ਵੀ ਹੈ, ਆਖੇ ਗੀਤ ਮੈਂ ਗਾਵਾਂ, ਪੁੱਗ ਪੀਆਂ ਕਿਤੇ ਦੁਆਵਾਂ, ਚਮਕਦੀਆਂ ਸਭ ਥਾਵਾਂ। ਸਭ ਰੱਬ ਦੇ ਜੀਅ ਪਏ ਮੁਸਕਰਾ, ਪਵੇ ਮੀਂਹ ਨਿਤ-ਨੀਤ, ਟੁੱਟ ਜਾਏ ਨਾ ਸ਼ੁੱਭ ਇਹ ਰੀਤ, ਰਹੇ ਚਲਦਾ ਮਿੱਠੜਾ ਗੀਤ। ਮੌਸਮ ਦੇ ਵਿਚ ਠੰਢਕ ਆ ਪਈ, ਭੁਲੇਖਾ ਖਾ ਗਏ ਚਰਗ, ਮੁਗਧ ਹੋਇਆ ਹਰ ਵਰਗ, ਬਣ ਗਿਆ ਲਘੂ ਸਵਰਗ।

ਉੱਦਮਾਂ ਦੇ ਖਾਤੇ

Image
ਜਦ ਜਦ ਤੇਰੇ ਹੌੰਸਲੇ, ਬਲਵਾਨ ਹੁੰਦੇ ਜਾਣਗੇ, ਤਦ ਤਦ ਵਧਦੇ ਕਦਮ ਤੇਰੇ, ਆਸਾਨ ਹੁੰਦੇ ਜਾਣਗੇ; ਜਦ ਵੀ ਤੂੰ ਬੁੱਲ੍ਹਿਆਂ ਨੂੰ, ਛਾਤੀ ਤਾਣ ਸਹਿਣਾ ਸਿੱਖ ਜਾਏੰਗਾ, ਤਦ ਹੀ ਤੇਰੇ ਵਾਰ ਆਪਣੇ, ਤੂਫਾਨ ਹੁੰਦੇ ਜਾਣਗੇ। ਜਦ ਵੀ ਨਫ਼ਰਤ, ਈਰਖਾ, ਦਵੈਸ਼, ਮਨ ਵਿਚੋਂ ਮਿਟਾ ਲਵੇੰਗਾ, ਜਦ ਵੀ ਪਿਆਰ, ਭਾਈਚਾਰਾ ਤੇਰੀ ਜਿੰਦ ਜਾਨ ਹੁੰਦੇ ਜਾਣਗੇ; ਜਦ ਵੀ ਉੱਚੀਆਂ ਮੰਜ਼ਿਲਾਂ ਵੇਖ, ਮਨ ਤੇਰਾ ਡੋਲਣੋਂ ਰਹੇ, ਤਦ ‍ਤਦ ਖੜ੍ਹੇ ਪਹਾੜ, ਬੈਠੇ ਮੈਦਾਨ ਹੁੰਦੇ ਜਾਣਗੇ। ਮਨ ਤੇਰਾ ਬਾਲਾਂ ਵਾਂਗ, ਜਦ ਰਹਿਤ ਛਾਲਾਂ ਦੇ ਨਿਰਮਲ ਹੋਣੈ, ਨਾਲ ਹੀ ਤੇਰੇ ਉੱਦਮ ਜਦੋਂ,ਜਵਾਨ ਹੁੰਦੇ ਜਾਣਗੇ; ਤਦ ਤਦ ਮੰਜ਼ਿਲ ਸਾਹਮਣੇ ਨਜ਼ਰੀਂ, ਤੈਨੂੰ ਦਿਸਣ ਲੱਗ ਪਵੇਗੀ, ਉਦੋਂ ਲੋਕ ਮੱਲਾਂ ਤੇਰੀਆਂ ਤੇ, ਹੈਰਾਨ ਹੁੰਦੇ ਜਾਣਗੇ। ਗੁਣ ਗਾਉਣੇ ਸਿੱਖ ਜਾਏਂਗਾ, ਗੁਣ ਧਾਰਣ ਕਰ ਲਵੇਂਗਾ, ਤਦ ਤੱਕੜੇ ਬਲਸ਼ਾਲੀ ਤੇਰੇ, ਪ੍ਰਾਣ ਹੁੰਦੇ ਜਾਣਗੇ; ਪਤਾ ਹੀ ਨਹੀਂ ਲੱਗਣਾ ਤੈਨੂੰ, ਕਿਵੇਂ ਸਭ ਕੁਝ ਜਿੱਤ ਜਾਣਾ ਹੈ, ਕਿਵੇਂ ਸਭ ਸੁੱਖ ਤੇਰੇ ਤੇ, ਮਿਹਰਬਾਨ ਹੁੰਦੇ ਜਾਣਗੇ। ਉੱਦਮਾਂ ਦੇ ਖਾਤੇ ਤੇਰੇ, ਸਦਾ ਹੀ ਭਰੇ ਰਹਿਣ ਜਦੋਂ, ਤਦ ਤਦ ਤੇਰੇ ਅਸਤਿਤ੍ਵ ਸਭ, ਧਨਵਾਨ ਹੁੰਦੇ ਜਾਣਗੇ; ਇਕ ਤੇਰੇ ਅਭਿਆਨ ਦੀ, ਦਿਲੋਂ ਲੋੜ ਹੈ ਬਸ ਮਿੱਤਰਾ, ਤੇਰੇ ਹੱਕ ਵਿਚ ਸਾਰੇ ਹੀ ਅਭਿਆਨ ਹੁੰਦੇ ਸਨ! ਮੌਕੇ ਆਣਗੇ ਜੀਵਨ ਵਿਚ, ਦਿਲ ਟੁੱਟਣਗੇ ਜਦੋਂ, ਆਪਣੇ ਸਮਝੇ ਜਾਣ ਵਾਲੇ, ਸ਼ਮਸ਼ਾਨ ਹੁੰਦੇ ਜਾਣਗੇ; ਪਰ ਜਦ ਤੂੰ ਸਮਝ ਲ...

ਦਰਿਆਵਾਂ ਦੇ ਵਹਿਣ

Image
ਦਰਿਆਵਾਂ ਦੇ ਵਹਿਣ ਕੱਲ ਲੱਗੇ ਮੈਨੂੰ ਕਹਿਣ ਜਲ ਸੁੱਕਦੇ ਜਾਂਦੇ ਹੈਣ ਦੱਸ ਕੀ ਕਰੀਏ? ਹੋ ਕੇ ਉਨ੍ਹਾਂ ਵੱਲ ਹਵਾ ਵੀ ਆਖੀ ਗੱਲ ਲੱਭੋ ਤਾਂ ਕੋਈ ਹੱਲ ਕਿ ਨਾ ਮਰੀਏ। ਆਉਂਦਾ ਮਨ ਵਿਚ ਸ਼ੱਕ ਪੁੱਜਾਂਗੇ ਸਾਗਰ ਤੱਕ? ਨਾ ਜਾਈਏ ਕਿਧਰੇ ਥੱਕ ਵਿਚ ਰਸਤੇ ਚਲਦੇ, ਅਸੀਂ ਚਾਹੁੰਦੇ ਜਲ ਨਾ ਬੁੱਸੇ ਤੇ ਸਾਗਰ ਵੀ ਨਾ ਰੁੱਸੇ ਪਰ ਤੰਗ ਨੇ ਸਾਡੇ ਜੁੱਸੇ ਤੇ ਜਿਗਰੇ ਢਲਦੇ। ਹਵਾ ਦਾ ਰੋਣਾ ਛੁੱਟਿਆ ਹੈ ਬੱਦਲ ਸਾਥੋਂ ਰੁਠਿਆ ਤਾਂ ਹੀ ਤਾਂ ਨਾ ਹੈ ਤ੍ਰੁੱਠਿਆ ਕੀ ਕਰੀਏ ਮੰਨ ਜੇ? ਹੇ ਰਾਤ, ਸਾਡਾ ਸਰ ਸਕਦਾ ਜੇਕਰ ਹਾਮੀ ਭਰ ਸਕਦਾ ਬੱਦਲਾਂ ਨੂੰ ਕਰ ਸਕਦਾ ਫਰਿਆਦ ਇਕ ਚੰਨ ਜੇ। ਪਰ ਨਿਕਲਿਆ ਬੜਾ ਸਮਾਂ ਨਾ ਹੋਇਆ ਜਲ ਜਮ੍ਹਾ ਜ਼ੋਰ ਲਾਇਆ ਸਾਡਿਆਂ ਗਮਾਂ ਅਰਜ਼ੀਆਂ ਪਵੀਆਂ ਵੇ, ਇਕ ਮੰਨ ਲੈ ਤੂੰ ਗੱਲ ਕੱਢ ਜਾ ਸਾਡਾ ਹੱਲ ਕੁਝ ਹੋਵੇ, ਆਵੇ ਜਲ ਦੱਸ ਤਾਂ ਕਵੀਆ ਵੇ। ਦਰਿਆਵਾਂ ਦੇ ਵਹਿਣ ਹੁਣ ਮੈਨੂੰ ਜਾਂਦੇ ਕਹਿਣ ਨੀਰੋਂ ਮੁੱਕ ਗਏ ਨੈਣ ਕਿੰਞ ਜਲ ਆਵੇ! ਦਰਿਆ ਹਨ ਬੜੇ ਉਦਾਸ ਤੁਸਾਂ ਨੂੰ ਹੈ ਅਰਦਾਸ ਦੱਸ ਜਾਵੋ ਆ ਕੇ ਪਾਸ ਜੇ ਸੁੱਝ ਹੱਲ ਜਾਵੇ।

ਤੇਜ਼ ਹਵਾ ਚ ਅੰਬ ਨੂੰ ਸਵਾਲ

Image
ਚਲਦੀ ਹੈ ਜਦ ਤੇਜ਼ ਹਵਾ, ਮਚਦਾ ਜਦ ਬਵਾਲ ਨਾਜ਼ੁਕ ਅੰਬ ਦੇ ਰੁੱਖ ਨੂੰ, ਕਰਦਾ ਹਾਂ ਮੈਂ ਸਵਾਲ। ਪੱਤੇ ਤੇਰੇ ਟੁੱਟਦੇ, ਰਤਾ ਨਾ ਤੈਨੂੰ ਖਿਆਲ ਜਾ ਕੇ ਕਿਤੇ ਲੁਕ ਜਾਂਦਾ, ਮੌਸਮ ਦਾ ਪਤਾ ਸੀ ਹਾਲ। ਪਿਤਾ ਨਹੀਂ ਤੂੰ ਚੰਗਾ ਵੇ, ਪੱਤੇ ਮਰਨ ਬੇਹਾਲ ਨਹੀਂ ਗੱਲ ਕੋਈ ਨਵੀਂ ਭਾਵੇਂ, ਹੁੰਦਾ ਏ ਇੰਞ ਹਰ ਸਾਲ। ਅੰਬ ਨਹੀਂ ਪਰ ਤ੍ਰਬਕਦਾ, ਨਹੀਂ ਹੁੰਦੀ ਉਸ ਹੈਰਾਨੀ, ਕਹਿੰਦਾ ਮੈਨੂੰ, ਮਾੜਿਆ, ਗੱਲ ਭੇਤ ਦੀ ਨਾ ਪਹਿਚਾਨੀ? ਨਾਮ ਹੈ ਦਿੰਦਾ “ਮੌਤ” ਤੂੰ, ਬਣ ਕੇ ਬੜਾ ਗਿਆਨੀ, ਪਰ ਮਰਨਾ ਵਿਚ ਤੂਫਾਨਾਂ ਦੇ, ਕਹਿਲਾਂਦਾ ਹੈ ਕੁਰਬਾਨੀ। ਹਵਾ ਜੇ ਹੁੰਦੀ ਸ਼ਾਂਤ-ਚਿਤ, ਹੁੰਦੀ ਨਾ ਜੇ ਤੂਫਾਨੀ, ਤਾਂ ਕੀ ਪੱਤੇ ਟੁੱਟਣੇ ਨਾ ਸੀ? ਮੁੱਕਣੀ ਨਾ ਸੀ ਕੀ ਜਵਾਨੀ?

ਮਿੱਟੀ ਦਾ ਭੇਤ

Image
ਕੱਲ ਸੀ ਮੈਨੂੰ ਦੱਸਿਆ     ਆ ਕੇ ਕਿਸੇ ਨੇ ਹੈਂ ਤੂੰ ਜਿੱਥੇ ਬੈਠਾਂ           ਐਨਾ ਸੱਜ ਕੇ ਉਸ ਮਿੱਟੀ ਦੇ ਥੱਲੇ           ਦੱਬੇ ਪਏ ਨੇ ਕਈ ਅਗਣਤ ਸਰੀਰ           ਤੇਰੇ ਹੀ ਵਰਗੇ ਉਹ ਨੀ ਜਾਣਦੇ ਇਹ           ਕਿ ਉਹ ਮਰ ਗਏ ਤੇ ਨਾ ਹੀ ਤੂੰ ਕਿ ਤੂੰ          ਹੈਂ ਉੱਤੇ ਉਨ੍ਹਾਂ ਦਾ, ਪਿਆ ਏ ਛਾਲਾਂ ਮਾਰਦਾ। ਸੁਣਕੇ ਇਹ ਛੁੱਟਿਆ           ਨਿਵਾਲਾ ਹੱਥ ਤੋਂ ਇਕ ਦਮ ਰੁਕ ਗਿਆ ਸਾਹ          ਇੰਞ ਕੁਝ ਲੱਗਿਆ। ਤੱਕਿਆ ਪੈਰਾਂ ਵੱਲ          ਥੱਲੇ ਰੇਤ ਸੀ ਹੱਛਾ! ਤੇ ਇਹ ਰੇਤ           ਵੀ ਘਰ ਹੈ ਕਿਸੇ ਦਾ? ਰੇਤ ਹੈ ਇਹ ਕਿ ਰਾਖ            ਵੇਖ ਲਾਂ ਪੁੱਛ ...

ਤਾਰੇ ਉੱਪਰਾਂ ਤੋਂ

Image
ਜਦ ਤਾਰੇ ਉੱਪਰਾਂ ਤੋਂ ਆਕਾਸ਼ ਦੀਆਂ ਨੁੱਕਰਾਂ ਤੋਂ ਝਾਤੀ ਮਾਰਦੇ ਹੋਣਗੇ ਦਿਸਦਾ ਹੋਵੇਗਾ ਕੀ? ਜੰਗਲ, ਬੱਦਲ ਕਿ ਮੀਂਹ? ਕੋਈ ਪਸ਼ੂ ਰਾਹ ਤੇ ਤੁਰਦਾ, ਕੋਈ ਮਾਰੂਥਲ ਵਿਚ ਖੁਰਦਾ? ਕੋਈ ਬੀਜ ਤੋਂ ਬਣਿਆ ਰੁੱਖ, ਕੋਈ ਨਦੀ ਦੇ ਕੰਢੇ ਮਨੁੱਖ? ਹੋਵਣਗੇ ਦਿਸਦੇ ਸਾਡੇ ਹਾਸੇ, ਜਾਂ ਫਿਰ ਸਾਡੇ ਦੁੱਖ? ਕੀ ਸਾਡਾ ਦੌੜਨਾ ਇੱਧਰ-ਉੱਧਰ, ਲਗਦਾ ਹੋਵੇਗਾ ਖੇਡ? ਕੀ ਰੋਂਦੇ ਹੋਣਗੇ ਤਾਰੇ ਜਦ ਬੰਦਾ ਸਿਮਟਦਾ ਵਿਚ ਗਜ ਡੇਢ? ਸੋਚ ਕੇ ਅਚੰਭਾ ਹੁੰਦਾ ਹੈ, ਕੀ ਇਕ ਦੂਜੇ ਨੂੰ ਆਖਦੇ ਹੋਣਗੇ ਜਦ ਮੈਨੂੰ ਵੀ ਕਦੇ ਕੰਮ ਕਰਦਿਆਂ ਨੂੰ, ਬਾਰੀ ਵਿਚੋਂ ਦੀ ਝਾਕਦੇ ਹੋਣਗੇ!

ਨਜ਼ਰ

Image
ਆਸਮਾਨ ਤੇ ਧਰਤੀ, ਹਨ ਇਹ ਨਿਕਟਵਰਤੀ। ਹੋਈ ਹੈ ਲਗਦੀ ਵਾਰਤਾਲਾਪ, ਕੱਲ ਰਾਤ, ਕਿ ਵੱਧ ਚੁਕਾ ਬੜਾ ਹੁਣ ਪਾਪ। ਤਾਂ ਹੀ ਤੇ ਅੱਜ ਗਮਗੀਨ ਹੈ ਅੰਬਰ, ਤੇ ਬੰਦਾ ਹੈ ਡੱਕਿਆ ਬੱਦਲਾਂ ਅੰਦਰ। ਧੁੱਪ ਚੜ੍ਹਦੀ ਹੈ, ਛੁਪ ਜਾਂਦੀ ਹੈ, ਕੁਝ ਬੋਲ ਕੇ ਹੋ ਚੁਪ ਜਾਂਦੀ ਹੈ। ਸਭ ਥਾਂ ਹੈ ਦੁਬਿਧਾ, ਗਹਿਮਾ ਗਹਿਮੀ, ਭਵਿੱਖ ਦੱਸ ਗਿਆ ਸੀ ਕੋਈ ਵਹਿਮੀ, ਲਗਦੀ ਹੁਣ ਧਰਤੀ ਸਹਿਮੀ-ਸਹਿਮੀ, ਪੰਛੀ ਗਾ ਰਹੇ ਨੇ ਝਿਜਕ ਕੇ ਕੁਝ। ਹਾਲੇ ਮੌਤ ਦੇ ਮੂੰਹੋਂ ਪਰਤੀ ਨੂੰ, ਫਿਰ ਨਜ਼ਰ ਲਗ ਪਈ ਧਰਤੀ ਨੂੰ।

ਰੂਹ ਮੰਨੇ

Image
ਰੂਹ ਸਾਡੀ, ਜੇ ਮੰਨੇ ਤੇ ਲਿਖ ਦੀਏ ਕੁਝ, ਅਸੀਂ ਪੰਨੇ ਤੇ। ਕੀ ਸੰਗੀਤ ਫਿਰ, ਸਾਜ਼ ਤੋਂ ਬਿਨਾ? ਗੀਤ ਹੀ ਕੀ, ਮਿਜਾਜ਼ ਤੋਂ ਬਿਨਾ? ਆਵਾਜ਼ ਨਹੀਂ, ਖਾਮੋਸ਼ੀ ਹੈ ਜੇ, ਕੀ ਕਰੀਏ ਕੰਨ ਦੋਸ਼ੀ ਹੈ ਜੇ? ਰੂਹ ਦੇ ਨਾਦ ਨੂੰ, ਕਿੰਞ ਸੁਣੀਏ? ਬਾਕੀ ਆਵਾਜ਼ਾਂ, ਕਿੰਞ ਪੁਣੀਏ? ਧੜਕਣ ਤੋਂ ਧਿਆਨ, ਹਟਾਈਏ ਕਿੰਞ? ਰੂਹ ਦੇ ਗੀਤ ਨੂੰ, ਗਾਈਏ ਕਿੰਞ? ਕਿੰਞ ਰਲ ਸਕੀਏ, ਧੁਨ ਦੇ ਵਿਚ? ਕਿੰਞ ਵਹਿ ਸਕੀਏ, ਵੱਲ ਉਸ ਖਿਚ? ਕੀ ਕਰੀਏ ਸਿਆਹੀ, ਮੁੱਕੇ ਹੀ ਨਾ? ਗਾਉੰਦਿਆਂ ਦਾ ਸਾਹ, ਸੁੱਕੇ ਹੀ ਨਾ? ਲਿਖਦਿਆਂ ਦੀ ਕਲਮ, ਰੁੱਕੇ ਹੀ ਨਾ? ਰੂਹ ਕਦੇ ਪਿੱਛੇ ਨੂੰ, ਲੁੱਕੇ ਹੀ ਨਾ? ਬੂੰਦ ਇਕ ਪਵੇ, ਛੰਨੇ ਚੇ, ਆਕੜ ਕੋਈ ਅੱਖ ਦੀ, ਭੰਨੇ ਤੇ। ਰੂਹ ਸਾਡੀ ਫਿਰ, ਮੰਨੇ ਤੇ, ਲਿਖ ਸਕੀਏ, ਕੁਝ ਪੰਨੇ ਤੇ।

ਰਾਤੀਂ

Image
ਬੱਗੀ ਕੰਧ ਤੇ ਪੈ ਰਿਹਾ ਸੀ, ਪੱਤਿਆਂ ਦਾ ਪਰਛਾਵਾਂ, ਰਾਤ ਸੀ ਕੁਝ-ਕੁਝ ਕਾਲੀ, ਰੁਮਕਣ ਮਸਤੀ ਨਾਲ ਹਵਾਵਾਂ। ਤਾਂ ਹੀ ਤੇ ਰੁੱਖ ਟਹਿਕਦੇ, ਤਾਂ ਹੀ ਮਹਿਕਦੇ ਫੁੱਲ, ਝੂਮਣ ਲੱਗੀਆਂ ਰਾਤ ਦੇ ਰਾਜ ਚ, ਰੁੱਖਾਂ ਦੀਆਂ ਭੁਜਾਵਾਂ। ਰੁੱਤ ਗਰਮ ਪਰ ਦਿਨ ਸੀ ਠੰਢਾ, ਲੱਗੀਆਂ ਰਾਤ ਸਭਾਵਾਂ, ਸਭ ਨੇ ਭੇਜੇ ਨੇਤਾ ਆਪਣੇ, ਦੇ ਕੇ ਦਿਲੀ ਦੁਆਵਾਂ। ਚੰਨ ਤਖਤ, ਤਾਰੇ ਦਰਬਾਰੀ, ਬਾਕੀਆਂ ਨੇ ਹੱਥ ਜੋੜ, ਮੱਲੀਆਂ ਨਦੀ ਕਿਨਾਰੇ, ਨਾਲੇ ਹੋਰ ਵੀ ਕਈ-ਕਈ ਥਾਵਾਂ। ਤਿਤਲੀ ਆਪਣੇ ਦੁੱਖ ਦੱਸੇ, ਰੁੱਖ ਉਹਨੂੰ ਦਵੇ ਸਲਾਹਵਾਂ, ਦੱਸਣ ਤਾਰੇ ਲੱਗੇ, ਪ੍ਰੀਤ-ਕਣੀਆਂ ਦੀਆਂ ਕਲਾਵਾਂ। ਚੰਨ ਮੁਸਕਾਉਂਦਾ ਵੇਖ ਕੇ ਜੀ, ਨਾਲੇ ਸਿਰ ਹਿਲਾਉਂਦਾ, ਰਾਤ ਵੇਖਦੀ ਬੱਚਿਆਂ ਨੂੰ, ਖੇਡਦਿਆਂ ਨੂੰ ਜਿਉਂ ਮਾਵਾਂ। ਸਭ ਪਾਸੇ ਇਕ ਠੰਢਕ ਹੈ ਅੱਜ, ਸਭ ਪਾਸੇ ਹਨ ਛਾਵਾਂ, ਨਦੀ ਲੈਂਦੀ ਹੈ ਗੀਤ ਦੀ ਦਾਦ, ਛੂਹ ਰੁੱਖ ਦੀਆਂ ਖੜਾਵਾਂ। ਤੇ ਮੈਂ ਕਵੀ ਇਹ ਸਭ ਕੁਝ ਤੱਕਦਾ, ਸਭ ਕੁਝ ਜੋ ਵਿਸਮਾਦੀ, ਬਹਿ ਕੇ ਕੱਢਾਂ ਪੰਨੇ, ਕਲਮ, ਲਿਖਾਂ ਤਾਂ ਕੁਝ ਵਿਚ ਚਾਅਵਾਂ।

ਵਿੱਚ-ਵਿਚਾਲਾ

Image
ਪੁੰਨਿਆ ਕਿ ਮੱਸਿਆ?       ਮੈਂ ਵਿੱਚ ਨੂੰ ਹਾਂ ਫੱਸਿਆ। ਸਮੰਦਰ ਕਿ ਅੰਬਰ?       ਮੈਂ ਕਿਸੇ ਦੇ ਨੀ ਅੰਦਰ। ਚੈਨ ਕਿ ਵੈਣ?       ਕੋਲ ਦੋਵੇਂ ਈ ਨਾ ਹੈਣ। ਉੱਲਾਸ ਕਿ ਉਦਾਸ?       ਕੁਝ ਵੀ ਨਾ ਮੇਰੇ ਪਾਸ। ਹੰਝੂ ਕਿ ਹਾਸੇ?       ਮੈਂ ਕਿਸੇ ਵੀ ਨਾ ਪਾਸੇ। ਸਾੜਾ ਕਿ ਜਾੜਾ?       ਸਭ ਕੁਝ ਹੀ ਮਾੜਾ। ਸਵੇਰਾ ਕਿ ਨ੍ਹੇਰਾ?       ਕੋਈ ਵੀ ਨਾ ਮੇਰਾ। ਧੁੱਪ, ਨ੍ਹੇਰਾ ਘੁੱਪ?       ਮੈਂ ਦੋਵਾਂ ਤੇ ਹੀ ਚੁੱਪ। ਮੁਰਸ਼ਦ ਕਿ ਸ਼ਾਗਿਰਦ ਏ?       ਕੋਈ ਨਾ ਮੇਰੇ ਹਿਰਦੇ। ਦੂਰ ਹੈਂ ਕਿ ਦਰ ਤੇ?       ਦੋਵੇਂ ਹੀ ਨਾ ਵਰਤੇ। ਦਿਮਾਗ ਕਿ ਦੁਮ?       ਹੋਰ ਈ ਕਿਤੇ ਗੁੰਮ। ਕਲਮ ਕਿ ਪੰਨਾ?       ਮੈਂ ਦੋਹਾਂ ਤੋਂ ਨਿਕੰਮਾ। ਸੱਜਿਆ ਕਿ ਭੱਜਿਆ?       ਮੈਂ ਕਿਧਰੇ ਨਾ ਰੱਜਿਆ। ਨੀਰਸ ਕਿ ਨਿਰਾਲਾ?       ਦੂਰ ਦੋਹਾਂ ਤੋਂ ਬਾਹਲਾ। ਫਿਰ ਹੈਂ ਦੱਸ ਕਿੱਧਰ ਵਾਲਾ?       ਮੈ...

ਮੈਂ ਤੇ ਨਦੀ

Image
ਮੈਂ:        ਸੁਣ ਨੀ ਨਦੀਏ, ਕਿੱਧਰ ਚੱਲੀ? ਨਦੀ:          ਸਮੁੰਦਰ ਵੱਲ ਨੂੰ ਤਿਆਰੀ ਘੱਲੀ। ਮੈਂ:        ਕਿੰਨਾ ਲੰਬਾ ਪੈਂਡਾ ਗਾਂਹ ਦਾ? ਨਦੀ:           ਵਹਿੰਦੇ ਜਾਈਏ, ਮੁੱਕ ਹੀ ਜਾਂਦਾ। ਮੈਂ:        ਕੀ ਉਹ ਹਰਾ, ਕਿ ਲਾਲ ਬੜਾ ਏ? ਨਦੀ:           ਮੇਰਾ ਸਮੁੰਦਰ ਵਿਸ਼ਾਲ ਬੜਾ ਏ! ਮੈਂ:        ਹੱਛਾ! ਤਾਂ ਹੀ ਉੱਧਰ ਪੈਰ? ਨਦੀ:           ਨਹੀਂ, ਪਰ ਉੱਧਰ ਪੈਂਦੀ ਖੈਰ। ਮੈਂ:        ਪਵੇ ਖੈਰ ਤਾਂ ਲੈਂਦੀ ਜਾ, ਨਦੀ:           ਨਾਲ ਨਾਲ ਮੇਰੇ ਵਹਿੰਦੀ ਜਾ। ਮੈਂ:        ਵਹਿਣਾ ਤਾਂ ਪਰ ਕੰਮ ਹੈ ਔਖਾ! ਨਦੀ:           ਤੁਰਨਾ ਔਖਾ, ਵਹਿਣਾ ਸੌਖਾ। ਮੈਂ:        ਚੱਲ ਛੱਡ; ਦੱਸ ਕਦ ਆਉਣਾ ਮੁੜ ਕੇ? ਨਦੀ:           ਹਵਾ ਚ ਜੁੜ ਕੇ, ਬਣ ਕੇ...

ਤਾਰਿਆਂ ਦੇ ਥੱਲੇ

Image
ਹਵਾ ਦੀਆਂ ਕੁਝ ਗੱਲਾਂ ਸੁਣ, ਕੁਝ ਕਹਿਣਾ ਚਾਹੁੰਦਾ ਹਾਂ, ਤਾਰਿਆਂ ਦੇ ਥੱਲੇ ਅੱਜ ਮੈਂ ਬਹਿਣਾ ਚਾਹੁੰਦਾ ਹਾਂ। ਆਣਾ ਹੈ ਵਿਚ ਬਾਗ, ਮੈਂ ਛੱਤ ਤੋਂ ਲਹਿਣਾ ਚਾਹੁੰਦਾ ਹਾਂ, ਸਾਗਰ ਤੀਕਣ ਵਾਂਗ ਨਦੀ ਦੇ, ਵਹਿਣਾ ਚਾਹੁੰਦਾ ਹਾਂ। ਬਣ ਕੇ ਜਲ ਢਲਾਣ ਦੀ ਰਜ਼ਾ ਚ, ਰਹਿਣਾ ਚਾਹੁੰਦਾ ਹਾਂ, ਪੱਥਰਾਂ-ਵੱਟਿਆਂ ਨੂੰ ਸੀਨੇ ਪਰ, ਸਹਿਣਾ ਚਾਹੁੰਦਾ ਹਾਂ। ਫਿਰ ਧਰਤ ਦੇ ਚਰਨ ਚ ਵਿਛ-ਵਿਛ, ਡਹਿਣਾ ਚਾਹੁੰਦਾ ਹਾਂ, ਇੰਞ ਫਿਰ ਇਕ ਦਿਨ ਆਪਣੇ ਮਨ ਨਾਲ, ਖਹਿਣਾ ਚਾਹੁੰਦਾ ਹਾਂ। ਪਰ ਫਿਲਹਾਲ ਹਵਾ ਦੀ ਗੱਲ ਸੁਣ ਕੇ, ਇਹ ਕਹਿਣਾ ਚਾਹੁੰਦਾ ਹਾਂ, ਤਾਰਿਆਂ ਦੇ ਥੱਲੇ ਕੁਝ ਪਲ, ਬਹਿਣਾ ਚਾਹੁੰਦਾ ਹਾਂ।